ਸ਼ਾਹਕੋਟ ਵਿੱਚ ਚੋਣ ਪ੍ਰਬੰਧ ਮੁਕੰਮਲ: ਐੱਸਡੀਐੱਮ
01:35 PM May 09, 2023 IST
ਪੱਤਰ ਪ੍ਰੇਰਕ
Advertisement
ਸ਼ਾਹਕੋਟ, 8 ਮਈ
ਲੋਕ ਸਭਾ ਜਲੰਧਰ ਦੀ 10 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਚੋਣ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਇਹ ਦਾਅਵਾ ਸਹਾਇਕ ਚੋਣ ਰਿਟਰਨਿੰਗ ਅਫ਼ਸਰ/ਐਸਡੀਐਮ ਸ਼ਾਹਕੋਟ ਰਿਸਭ ਬਾਂਸਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਲਗਾਏ ਅਮਲੇ ਨੂੰ ਚੋਣਾਂ ਨਾਲ ਸਬੰਧਿਤ ਹਰ ਕਿਸਮ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚੋਣ ਅਮਲ ਨੂੰ ਮੁਕੰਮਲ ਕਰਨ ਲਈ 250 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਬੂਥਾਂ ਉੱਪਰ 9 ਅਤੇ 10 ਮਈ ਨੂੰ 1000 ਮੁਲਾਜ਼ਮ ਚੋਣ ਡਿਊਟੀ ਦੇਣਗੇ। 25 ਸੈੱਕਟਰ ਅਸ਼ਸਰ ਲਗਾਏ ਗਏ ਹਨ। ਇਨ੍ਹਾਂ ਵਿੱਚੋਂ 57 ਬੂਥ ਸੰਵੇਦਨਸ਼ੀਲ ਹਨ ਜਿਨ੍ਹਾਂ ਉੱਪਰ ਜ਼ਿਆਦਾ ਫੋਰਸ ਤਾਇਨਾਤ ਕੀਤੀ ਜਾਵੇਗੀ।
Advertisement
Advertisement