ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੈਟਰਨਰੀ ’ਵਰਸਿਟੀ ’ਚ ਹਰੇ ਚਾਰੇ ਦਾ ਆਚਾਰ ਬਣਾਉਣ ਸਬੰਧੀ ਗੋਸ਼ਠੀ

05:35 AM Apr 11, 2025 IST
featuredImage featuredImage
ਗੋਸ਼ਠੀ ਮੌਕੇ ਹਾਜ਼ਰ ਵੈਟਰਨਰੀ ’ਵਰਸਿਟੀ ਦੇ ਅਧਿਕਾਰੀ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਅਪਰੈਲ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਨੇ ਡੇਅਰੀ ਕਿਸਾਨਾਂ ਵਿੱਚ ਜਾਗਰੂਕਤਾ ਵਧਾਉਣ ਹਿਤ ‘ਸਾਈਲੇਜ (ਹਰੇ ਚਾਰਿਆਂ ਦਾ ਅਚਾਰ): ਬਣਾਉਣ ਤੋਂ ਲੈ ਕੇ ਖਵਾਉਣ ਤਕ’ ਵਿਸ਼ੇ ’ਤੇ ਵਿਚਾਰ ਗੋਸ਼ਠੀ ਕਰਵਾਈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਬਿਹਤਰ ਡੇਅਰੀ ਉਤਪਾਦਨ ਲਈ ਉੱਚ ਗੁਣਵੱਤਾ ਵਾਲੇ ਮਿਆਰੀ ਸਾਈਲੇਜ ਦੀ ਬਹੁਤ ਮਹੱਤਤਾ ਹੈ। ਇਸ ਨੂੰ ਬਣਾਉਣ ਦੇ ਤਰੀਕਿਆਂ ਵਿੱਚ ਬੜੇ ਭਿੰਨ-ਭੇਦ ਪਾਏ ਜਾਂਦੇ ਹਨ, ਜਿਨ੍ਹਾਂ ਦਾ ਵਿਗਿਆਨਕ ਢੰਗ ਨਾਲ ਮਿਆਰੀਕਰਨ ਕਰਨਾ ਬਹੁਤ ਜ਼ਰੂਰੀ ਹੈ। ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਮਿੰਦਰ ਸਿੰਘ ਨੇ ਸਾਈਲੇਜ ਬਣਾਉਣ ਦੇ ਸੁਚੱਜੇ ਢੰਗਾਂ ਬਾਰੇ ਗਿਆਨ ਦਿੱਤਾ।
ਮੁਖੀ, ਪਸ਼ੂ ਆਹਾਰ ਵਿਭਾਗ ਡਾ. ਜਸਪਾਲ ਸਿੰਘ ਹੁੰਦਲ ਨੇ ਯੂਨੀਵਰਸਿਟੀ ਵੱਲੋਂ ਸਾਈਲੇਜ ਗੁਣਵੱਤਾ ਮਾਪਦੰਡ, ਖੇਤਰ ਵਿੱਚ ਨਿਰੀਖਣ ਗੁਣਵੱਤਾ ਅਤੇ ਜਾਂਚ ਸਹੂਲਤਾਂ ਬਾਰੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਚਾਨਣਾ ਪਾਇਆ। ਡਾ. ਨਵਜੋਤ ਸਿੰਘ ਬਰਾੜ ਨੇ ਉਨ੍ਹਾਂ ਵੱਖ-ਵੱਖ ਚਾਰਿਆਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਦਾ ਸਾਈਲੇਜ ਤਿਆਰ ਕੀਤਾ ਜਾ ਸਕਦਾ ਹੈ। ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਵੈਟਨਰੀ ਅਫ਼ਸਰ ਡਾ. ਅਮਰਪ੍ਰੀਤ ਸਿੰਘ ਪੰਨੂ ਨੇ ਮਾੜੀ ਕਵਾਲਿਟੀ ਦੇ ਸਾਈਲੇਜ ਕਾਰਣ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਜ਼ਿਕਰ ਕੀਤਾ।

Advertisement

ਵੈਟਰਨਰੀ ਅਫ਼ਸਰ ਡਾ. ਅਮਨਿੰਦਰ ਸਿੰਘ ਦਿਓਲ ਨੇ ਵੀ ਮਿਆਰੀ ਸਾਈਲੇਜ ਬਣਾਉਣ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਅਗਾਂਹਵਧੂ ਡੇਅਰੀ ਕਿਸਾਨ ਰਾਜਪਾਲ ਸਿੰਘ ਕੁਲਾਰ ਨੇ ਗੁਣਵੱਤਾ ਵਾਲੇ ਸਾਈਲੇਜ ਬਾਰੇ ਆਨਲਾਈਨ ਮਾਧਿਅਮ ਰਾਹੀਂ ਕਈ ਨੁਕਤੇ ਵਿਚਾਰੇ। ਮੁਖੀ ਵੈਟਨਰੀ ਪਸਾਰ ਸਿੱਖਿਆ ਵਿਭਾਗ ਡਾ. ਜਸਵਿੰਦਰ ਸਿੰਘ ਨੇ ਇਸ ਵਿਚਾਰ ਗੋਸ਼ਠੀ ਦਾ ਸੰਯੋਜਨ ਕੀਤਾ। ਉਨ੍ਹਾਂ ਕਿਹਾ ਕਿ ਹੋਰ ਕਿਸਾਨਾਂ ਨੂੰ ਜਾਗਰੂਕ ਕਰਨ ਹਿਤ ਇਸ ਗੋਸ਼ਠੀ ਦੀ ਰਿਕਾਰਡਿੰਗ ਯੂਨੀਵਰਸਿਟੀ ਦੇ ਯੂਟਿਊਬ ਚੈਨਲ ’ਤੇ ਉਪਲਬਧ ਹੋਵੇਗੀ। ਇਸ ਗੋਸ਼ਠੀ ਵਿੱਚ ਲਗਪਗ 100 ਕਿਸਾਨਾਂ ਅਤੇ ਸਬੰਧਿਤ ਭਾਈਵਾਲ ਧਿਰਾਂ ਨੇ ਹਿੱਸਾ ਲਿਆ।

Advertisement
Advertisement