ਵਿਧਾਇਕ ਵੱਲੋਂ ਵਿਕਾਸ ਕਾਰਜ ਲੋਕ ਅਰਪਣ
ਮੁਕੰਦ ਸਿੰਘ ਚੀਮਾ
ਸੰਦੌੜ, 23 ਅਪਰੈਲ
ਵਿਧਾਇਕ ਜਮੀਲ-ਉਰ-ਰਹਿਮਾਨ ਨੇ ਹਲਕਾ ਮਾਲੇਰਕੋਟਲਾ ਅਧੀਨ ਆਉਂਦੇ ਪਿੰਡਾਂ ਨੱਥੋਹੇੜੀ, ਅਬਦੁੱਲਾਪੁਰ ਅਤੇ ਕਾਸਮਪੁਰ ਦੇ ਸਰਕਾਰੀ ਸਕੂਲਾਂ ’ਚ 32 ਲੱਖ 32 ਹਜ਼ਾਰ ਰੁਪਏ ਤੋਂ ਵੱਧ ਰਾਸ਼ੀ ਨਾਲ ਕਰਵਾਏ ਵਿਕਾਸ ਕਾਰਜ ਦਾ ਲੋਕ ਅਰਪਣ ਕੀਤੇ। ਇਸ ਮੌਕੇ ਉਨ੍ਹਾਂ ਦੀ ਪਤਨੀ ਫਰਿਆਲ ਰਹਿਮਾਨ ਵੀ ਮੌਜੂਦ ਸਨ। ਇਸ ਮੌਕੇ 8.10 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਨੱਥੋਹੇੜੀ ਦੀ ਨਵੀਂ ਚਾਰਦੀਵਾਰੀ ਅਤੇ ਪੁਰਾਣੀ ਚਾਰੀਦੀਵਾਰੀ ਦੀ ਮੁਰੰਮਤ, 8.50 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਮਿਡਲ ਸਕੂਲ ਅਤੇ 3.61 ਲੱਖ ਦੀ ਲਾਗਤ ਨਾਲ ਕਮਰਿਆਂ ਦਾ ਨਵੀਨੀਕਰਨ ਅਤੇ ਚਾਰਦੀਵਾਰੀ ਦੀ ਮੁਰੰਮਤ ਅਤੇ 12 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਕਾਸਮਪੁਰ ਵਿੱਚ ਵਿਕਾਸ ’ਤੇ ਖਰਚ ਕੀਤੇ ਗਏ ਹਨ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਜੰਗੀ ਪੱਧਰ ’ਤੇ ਉਪਰਾਲੇ ਕਰ ਰਹੀ ਹੈ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਮੁਕੰਮਲ ਹੋਣ ਉਪਰੰਤ ਉਦਘਾਟਨ ਕੀਤੇ ਜਾ ਰਹੇ ਹਨ।