ਵਿਦੇਸ਼ੀ ਫੰਡ ਚਾਰ ਸਾਲਾਂ ਦੇ ਅੰਦਰ ਖ਼ਰਚਣੇ ਹੋਣਗੇ: ਕੇਂਦਰ
04:14 AM Apr 08, 2025 IST
ਨਵੀਂ ਦਿੱਲੀ: ਕੇਂਦਰ ਨੇ ਅੱਜ ਐਲਾਨ ਕੀਤਾ ਕਿ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਦੀ ਅਗਾਊਂ ਇਜਾਜ਼ਤ ਸ਼੍ਰੇਣੀ ਤਹਿਤ ਵਿਦੇਸ਼ੀ ਫੰਡ ਹਾਸਲ ਕਰਨ ਵਾਲਿਆਂ ਨੂੰ ਚਾਰ ਸਾਲਾਂ ਦੇ ਅੰਦਰ ਇਹ ਖ਼ਰਚਣੇ ਪੈਣਗੇ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਐੱਫਸੀਆਰਏ ਤਹਿਤ ਰਜਿਸਟਰਡ ਕੋਈ ਵੀ ਵਿਅਕਤੀ ਅਗਾਊਂ ਇਜਾਜ਼ਤ ਲੈਣ ਮਗਰੋਂ ਵਿਦੇਸ਼ੀ ਯੋਗਦਾਨ ਸਵੀਕਾਰ ਕਰ ਸਕਦਾ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਅਗਾਊਂ ਇਜਾਜ਼ਤ ਖਾਸ ਗਤੀਵਿਧੀਆਂ ਜਾਂ ਪ੍ਰਾਜੈਕਟਾਂ ਲਈ ਹੀ ਵੈਧ ਹੋਵੇਗੀ। ਕੇਂਦਰ ਸਰਕਾਰ ਨੇ ਐੱਫਸੀਆਰਏ ਦੀ ਧਾਰਾ 46 ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਵਿਦੇਸ਼ੀ ਫੰਡ ਮਿਲਣ ਅਤੇ ਵਰਤੋਂ ਲਈ ਕ੍ਰਮਵਾਰ ਤਿੰਨ ਅਤੇ ਚਾਰ ਸਾਲ ਦਾ ਸਮਾਂ ਦਿੱਤਾ ਹੈ। ਇਸ ਮਗਰੋਂ ਫੰਡ ਲੈਣ ਜਾਂ ਉਸ ਦੀ ਵਰਤੋਂ ਐੱਫਸੀਆਰਏ, 2010 ਦੀ ਉਲੰਘਣਾ ਹੋਵੇਗੀ। -ਪੀਟੀਆਈ
Advertisement
Advertisement