ਵਿਦਿਆਰਥੀਆਂ ਵੱਲੋਂ ਰਾਸ਼ਟਰਪਤੀ ਭਵਨ ਦਾ ਟੂਰ
05:42 AM Apr 07, 2025 IST
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 6 ਅਪਰੈਲ
Advertisement
ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਮੰਡੀ ਗੋਬਿੰਦਗੜ੍ਹ ਨੇ ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਭਵਨ ਦਾ ਕਾਨੂੰਨੀ ਜਾਗਰੂਕਤਾ ਟੂਰ ਕੀਤਾ। ਇਸ ਦਾ ਉਦੇਸ਼ ਭਾਰਤੀ ਨਿਆਂ ਪ੍ਰਣਾਲੀ, ਸੰਵਿਧਾਨਕ ਸਿਧਾਂਤਾਂ ਅਤੇ ਸ਼ਾਸਨ ਢਾਂਚੇ ਨੂੰ ਸਮਝਣਾ ਸੀ। ਸੁਪਰੀਮ ਕੋਰਟ ਦੇ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਅਦਾਲਤ ਦੀ ਕਾਰਵਾਈ ਨੂੰ ਲਾਈਵ ਦੇਖਣ ਦਾ ਮੌਕਾ ਮਿਲਿਆ। ਸੀਨੀਅਰ ਵਕੀਲਾਂ ਅਤੇ ਕਾਨੂੰਨੀ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਭਵਨ ਦੀ ਫੇਰੀ ਦੌਰਾਨ ਵਿਦਿਆਰਥੀਆਂ ਨੇ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਸਥਾਨ ਦੀ ਵਿਰਾਸਤ, ਸ਼ਾਸਨ ਅਤੇ ਇਤਿਹਾਸਕ ਮਹੱਤਤਾ ਨੂੰ ਦੇਖਿਆ। ਇਸ ਟੂਰ ਵਿੱਚ 42 ਵਿਦਿਆਰਥੀਆਂ ਅਤੇ 4 ਫੈਕਲਟੀ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਸੁਪਰੀਮ ਕੋਰਟ, ਰਾਸ਼ਟਰਪਤੀ ਭਵਨ, ਬੰਗਲਾ ਸਾਹਿਬ ਗੁਰਦੁਆਰੇ ਅਤੇ ਇੰਡੀਆ ਗੇਟ ਦਾ ਦੌਰਾ ਕੀਤਾ। ਪ੍ਰੋ. ਉਪ ਕੁਲਪਤੀ ਡਾ. ਬੀਐੱਸ ਭਾਟੀਆ ਨੇ ਅਨੁਭਵੀ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
Advertisement
Advertisement