ਵਿਦਿਆਰਥੀਆਂ ਵੱਲੋਂ ਮੋਨੋਵਿਗਿਆਨਿਕ ਲੈਬ ਦਾ ਦੌਰਾ
06:48 AM Apr 02, 2025 IST
ਲਹਿਰਾਗਾਗਾ: ਇਥੇ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ ਲੇਹਲ ਖੁਰਦ ਵਿੱਚ ਬੀਐੱਡ ਦੇ ਵਿਦਿਆਰਥੀਆ ਨੂੰ ਮੋਨੋਵਿਗਿਆਨਿਕ ਲੈਬ ਵਿੱਚ ਮਨੋਵਿਗਿਆਨਿਕ ਟੈਸਟਾਂ ਅਤੇ ਔਜਾਰਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ ਗਰਗ ਨੇ ਕਿਹਾ ਅਧਿਆਪਕ ਬਣਨ ਵਾਲੇ ਇਨ੍ਹਾਂ ਵਿਦਿਆਰਥੀਆਂ ਲਈ ਇਹ ਜਾਣਕਾਰੀ ਬਹੁਤ ਹੀ ਵਡਮੁੱਲੀ ਹੈ। ਇਸ ਜਾਣਕਾਰੀ ਨਾਲ ਉਹ ਕਿਸੇ ਵੀ ਵਿਦਿਆਰਥੀ ਦੀ ਦਿਮਾਗੀ ਸਿਹਤ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ। ਕਾਲਜ ਦੀ ਪ੍ਰਿੰਸੀਪਲ ਡਾ. ਨਵੀਤਾ ਗੁਪਤਾ ਨੇ ਕਿਹਾ ਕਿ ਇਨ੍ਹਾਂ ਟੈਸਟਾਂ ਦੀ ਸਹਾਇਤਾ ਨਾਲ ਵਿਦਿਆਰਥੀ ਦੂਸਰੇ ਵਿਦਿਆਰਥੀ ਦੀਆਂ ਰੁਚੀਆਂ, ਇਛਾਵਾਂ, ਰੁਝਾਵਾਂ, ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਨਾਲ ਹੀ ਇਹਨਾਂ ਟੈਸਟ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੀ ਪ੍ਰਗਤੀ ਦੇ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ। -ਪੱਤਰ ਪ੍ਰੇਰਕ
Advertisement
Advertisement