ਡੀਏਵੀ ਪਬਲਿਕ ਸਕੂਲ ਕੱਕੜਵਾਲ ਦਾ ਨਤੀਜਾ ਸ਼ਾਨਦਾਰ
05:49 AM Apr 07, 2025 IST
ਧੂਰੀ (ਪਵਨ ਕੁਮਾਰ ਵਰਮਾ): ਡੀਏਵੀ ਪਬਲਿਕ ਸਕੂਲ, ਕੱਕੜਵਾਲ (ਧੂਰੀ) ਦੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਪ੍ਰਤੀਸ਼ਤ ਨਤੀਜਾ ਦਿੱਤਾ। ਸਕੂਲ ਦੀ ਹੋਣਹਾਰ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ 600 ਅੰਕਾਂ ਵਿੱਚੋਂ 568 ਅੰਕ ਪ੍ਰਾਪਤ ਕਰਕੇ ਪਹਿਲੀ ਪੁਜਿਸ਼ਨ ਹਾਸਲ ਕੀਤੀ। ਇਸ ਤੋਂ ਬਾਅਦ ਕਰਮਵਾਰ ਮਨਦੀਪ ਕੌਰ ਨੇ 541 ਅੰਕਾਂ ਨਾਲ ਦੂਜੀ ਪੁਜੀਸ਼ਨ ਹਾਸਿਲ ਕੀਤੀ ਅਤੇ ਏਕਮ ਕੌਰ ਨੇ 521 ਅੰਕ ਹਾਸਿਲ ਕਰਕੇ ਤੀਜੀ ਪੁਜੀਸ਼ਨ ਹਾਸਲ ਕੀਤੀ। ਇਹਨਾਂ ਸਮੇਤ ਸਕੂਲ ਦੇ 6 ਵਿਦਿਆਰਥੀਂਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਿਲ ਕੀਤੇ ਜਿਨ੍ਹਾਂ ਵਿੱਚ ਭੂਮਿਕਾ ਨੇ 85 ਫ਼ੀਸਦੀ ਅੰਕ ਹਾਸਲ ਕੀਤੇ, ਪ੍ਰਿੰਸ ਨੇ 81.6 ਫ਼ੀਸਦੀ ਅਤੇ ਗੁਰਵਿੰਦਰ ਸਿੰਘ ਨੇ 81.1 ਫ਼ੀਸਦੀ ਅੰਕ ਹਾਸਲ ਕੀਤੇ। ਸਕੂਲ ਦੇ ਵਿੱਤ ਡਾਇਰੈਕਟਰ ਰਜਿੰਦਰ ਪਾਲ, ਚੇਅਰਮੈਨ ਬੀਕੇ ਸ਼ਰਮਾ ਅਤੇ ਪ੍ਰਿੰਸੀਪਲ ਸੰਤ ਸਿੰਘ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਸਕੂਲ ਦੇ ਐਜੂਕੇਸ਼ਨ ਡਾਇਰੈਕਟਰ ਸੁਖਵਿੰਦਰ ਪਾਲ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਲਈ ਪ੍ਰੇਰਿਤ ਕੀਤਾ।
Advertisement
Advertisement
Advertisement