ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਕਾਨਫਰੰਸ
05:55 AM Apr 09, 2025 IST
ਭਵਾਨੀਗੜ੍ਹ (ਪੱਤਰ ਪ੍ਰੇਰਕ): ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਡਾ. ਬੀਆਰ ਅੰਬੇਡਕਰ ਭਵਨ ਫੱਗੂਵਾਲਾ ਵਿੱਚ ਅੱਜ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਕਿਰਤੀਆਂ ਵੱਲੋਂ ਬੇਗਮਪੁਰਾ ਉਸਾਰੀ ਦਾ ਸੰਕਲਪ ਲਿਆ ਗਿਆ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਜ਼ੋਨਲ ਆਗੂ ਗੁਰਚਰਨ ਸਿੰਘ ਘਰਾਚੋਂ ਨੇ ਸੱਦਾ ਦਿੱਤਾ ਕਿ ਪਿਛਲੇ ਦਿਨੀਂ ਬੇਚਰਾਗ ਪਿੰਡ ਵਿੱਚ ਚਿਰਾਗ ਲਾ ਕੇ ਦਲਿਤਾਂ ਵੱਲੋਂ ਜਿਸ 927 ਏਕੜ ਜ਼ਮੀਨ ਉੱਪਰ ਆਪਣੀ ਦਾਅਵੇਦਾਰੀ ਕੀਤੀ ਗਈ ਸੀ, ਉਸ ਜਮੀਨ ਵਿੱਚ 15 ਮਈ ਨੂੰ ਬੇਗਮਪੁਰਾ ਵਸਾਉਣ ਲਈ ਪੱਕੇ ਮੋਰਚੇ ਲਈ ਹਰ ਪਿੰਡ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਕਮੇਟੀ ਦਾ ਗਠਨ ਕੀਤਾ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ ਬੱਟੜਿਆਣਾ ਤੇ ਚਰਨ ਸਿੰਘ ਬਾਲਦ ਕਲਾਂ ਆਦਿ ਨੇ ਸੰਬੋਧਨ ਕੀਤਾ।
Advertisement
Advertisement