ਸੁਖਵਿੰਦਰ ਅੰਮ੍ਰਿਤ ਨਾਲ ਰੂ-ਬ-ਰੂ ਸਮਾਗਮ
05:48 AM Apr 07, 2025 IST
ਲਹਿਰਾਗਾਗਾ: ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਚੰਗਾਲੀਵਾਲਾ ਵੱਲੋਂ ਅੱਜ ਗ਼ਦਰੀ ਗੁਲਾਬ ਕੌਰ ਦੀ 100ਵੀਂ ਬਰਸੀ ਨੂੰ ਸਮਰਪਿਤ ਸੁਖਵਿੰਦਰ ਅੰਮ੍ਰਿਤ ਦਾ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਗ਼ਦਰੀ ਗੁਲਾਬ ਕੌਰ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ। ਸਟੇਜ ਦੀ ਕਾਰਵਾਈ ਐਡਵੋਕੇਟ ਰਜਿੰਦਰ ਨੇ ਕੀਤੀ ਅਤੇ ਮਨਜੀਤ ਕੌਰ ਨੇ ਸਭ ਦਾ ਸਵਾਗਤ ਕੀਤਾ। ਗੁਰਪ੍ਰੀਤ ਗੁਰੀ ਨੇ ਗ਼ਦਰੀ ਗੁਲਾਬ ਕੌਰ ਤੇ ਆਪਣਾ ਭਾਸ਼ਣ ਦਿੱਤਾ। ਇਸ ਤੋਂ ਬਾਅਦ ਸੁਖਵਿੰਦਰ ਅੰਮ੍ਰਿਤ ਨੇ ਆਪਣੀ ਜ਼ਿੰਦਗੀ ਬਾਰੇ ਦੱਸਿਆ ਅਤੇ ਕਵਿਤਾਵਾਂ ਨਾਲ ਔਰਤਾਂ ਦੀ ਜ਼ਿੰਦਗੀ ਅਤੇ ਗ਼ਦਰੀ ਗੁਲਾਬ ਕੌਰ ਤੋਂ ਪ੍ਰੇਰਣਾ ਲੈਣ ਲਈ ਕਿਹਾ। ਇਸ ਤੋਂ ਬਾਅਦ ਸਰੋਤਿਆਂ ਨੇ ਆਪਣੇ ਸਵਾਲ ਕੀਤੇ ਅਤੇ ਪ੍ਰਧਾਨ ਕੁਲਬੀਰ ਟੀਟੂ ਨੇ ਧੰਨਵਾਦੀ ਭਾਸ਼ਣ ਦਿੱਤਾ। ਅਖੀਰ ਵਿਚ ਕਵਿਤਰੀ ਸੁਖਵਿੰਦਰ ਅੰਮ੍ਰਿਤ ਦਾ ਲਾਇਬ੍ਰੇਰੀ ਦੇ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement