ਲੋਕ ਸੇਵਾ ਕਲੱਬ ਵੱਲੋਂ ਖੂਨਦਾਨ ਕੈਂਪ
05:56 AM Apr 10, 2025 IST
ਪੱਤਰ ਪ੍ਰੇਰਕਸ਼ੇਰਪੁਰ, 9 ਅਪਰੈਲ
Advertisement
ਲੋਕ ਸੇਵਾ ਖੂਨਦਾਨ ਕਲੱਬ ਸ਼ੇਰਪੁਰ ਵੱਲੋਂ ਇੱਥੇ ਗੁਰਦੁਆਰਾ ਅਕਾਲ ਪ੍ਰਕਾਸ਼ ਵਿੱਚ ਕਲੱਬ ਪ੍ਰਧਾਨ ਅੰਮ੍ਰਿਤਪਾਲ ਸਿੰਘ ਵਿੱਕੀ ਨੰਗਲ ਦੀ ਅਗਵਾਈ ਹੇਠ ਲਗਾਏ 21ਵੇਂ ਸਾਲਾਨਾ ਕੈਂਪ ਦੌਰਾਨ 390 ਵਾਲੰਟੀਅਰਾਂ ਨੇ ਖੂਨਦਾਨ ਕੀਤਾ। ਕੈਂਪ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਮਾਰਕੀਟ ਕਮੇਟੀ ਸ਼ੇਰਪੁਰ ਦੇ ਨਵ-ਨਿਯੁਕਤ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਅਤੇ ਸਮਾਜ ਸੇਵਿਕਾ ਕਿਰਨ ਮਹੰਤ ਨੇ ਸ਼ਿਰਕਤ ਕੀਤੀ। ਕੈਂਪ ਵਿੱਚ ਸਿੱਖ ਬੁੱਧੀਜੀਵੀ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਕਾਂਗਰਸ ਕਿਸਾਨ ਸੈੱਲ ਪੰਜਾਬ ਦੇ ਜਨਰਲ ਸਕੱਤਰ ਰਣਜੀਤ ਸਿੰਘ ਧਾਲੀਵਾਲ, ਸੀਨੀਅਰ ਕਾਂਗਰਸੀ ਬਨੀ ਖਹਿਰਾ ਤੇ ਮੱਖਣ ਸਿੰਘ ਘੁੰਗਰੂ ਆਦਿ ਹਾਜ਼ਰ ਸਨ।
Advertisement
Advertisement