ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੇ ਨਾਮ ’ਤੇ ਡਾਕ ਟਿਕਟ ਜਾਰੀ
05:44 AM Mar 24, 2025 IST
ਪੱਤਰ ਪ੍ਰੇਰਕ
Advertisement
ਜਲੰਧਰ, 23 ਮਾਰਚ
ਪਿੰਡ ਦਿਆਲਪੁਰ ਦੇ ਸੀਨੀਅਰ ਪੋਸਟ ਮਾਸਟਰ ਨਰਿੰਦਰ ਸਿੰਘ, ਡਾਕੀਆ ਹਰਨੇਕ ਸਿੰਘ ਤੇ ਫੁੱਲਵਿੰਦਰ ਸਿੰਘ ਫੌਜੀ ਨੇ ਪਿੰਡ ਦਿਆਲਪੁਰ ਦੇ ਲੋਕ ਗਾਇਕ, ਮੇਲਿਆਂ ਦੇ ਬਾਦਸ਼ਾਹ ਤੇ ਸਮਾਜ ਸੇਵੀ ਦਲਵਿੰਦਰ ਦਿਆਲਪੁਰੀ ਦੀਆਂ ਸੱਭਿਆਚਾਰਕ ਤੇ ਸਮਾਜਿਕ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਭਾਰਤੀਯ ਡਾਕ ਵਿਭਾਗ ( ਭਾਰਤ ਸਰਕਾਰ) ਵੱਲੋਂ ਡਾਕ ਟਿਕਟ ਜਾਰੀ ਕੀਤੀ ਗਈ। ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਬਹੁਤ ਫਖ਼ਰ ਵਾਲੀ ਗੱਲ ਹੈ, ਉਹ ਭਾਰਤ ਡਾਕ ਵਿਭਾਗ ਅਤੇ ਸੀਨੀਅਰ ਸੁਪਰਡੈਂਟ ਸੁਭਾਸ਼ ਚੰਦਰ ਮੀਨਾ (ਆਈ ਪੀ ਐਸ) ਮੁੱਖ ਡਾਕ ਦਫ਼ਤਰ ਜਲੰਧਰ, ਸੁਖਦੇਵ ਸੇਠੀ ਲੁਧਿਆਣਾ ਤੇ ਕੈਲਾਸ਼ ਚੰਦਰ ਸੀਨੀਅਰ ਸੁਪਰਡੈਂਟ ਹੁਸ਼ਿਆਰਪੁਰ ਦਾ ਧੰਨਵਾਦ ਕਰਦਾ ਹਨ। ਡਾਕ ਟਿਕਟ ਜਾਰੀ ਕਰਦੇ ਸਮੇਂ ਦਿਆਲਪੁਰ ਦੇ ਵਸਨੀਕ ਰਕੇਸ਼ ਪੁੰਜ, ਹਰਮੇਸ਼ ਦੱਤ, ਸੁਦਾਂਸ਼ੂ ਜੋਸ਼ੀ ਤੇ ਬੀਬੀ ਜਸਬੀਰ ਕੌਰ ਹਾਜ਼ਰ ਸਨ। ਟਿਕਟ ਜਾਰੀ ਹੋਣ ਤੇ ਸਮੁੱਚਾ ਗਾਇਕ ਭਾਈਚਾਰਾ ਦਿਆਲਪੁਰੀ ਨੂੰ ਵਧਾਈਆਂ ਦਿੰਦੇ ਹੋਏ ਮਾਣ ਮਹਿਸੂਸ ਕਰ ਰਹੇ ਹਨ।
Advertisement
Advertisement