ਤੇਜਾ ਸਿੰਘ ਤਿਲਕ ਨੂੰ ਮਿਲੇਗਾ ਰਣਜੀਤ ਸਿੰਘ ਖੜਗ ਯਾਦਕਾਰੀ ਪੁਰਸਕਾਰ
05:14 AM Mar 27, 2025 IST
ਪੱਤਰ ਪ੍ਰੇਰਕਜਲੰਧਰ, 26 ਮਾਰਚ
Advertisement
12ਵਾਂ ਰਣਜੀਤ ਸਿੰਘ ਖੜਗ ਯਾਦਗਾਰੀ ਐਵਾਰਡ ਇਸ ਵਾਰ ਪ੍ਰਸਿੱਧ ਲੇਖਕ ਤੇਜਾ ਸਿੰਘ ਤਿਲਕ ਨੂੰ ਦਿੱਤਾ ਜਾਵੇਗਾ। ਰਣਜੀਤ ਮੈਗਜ਼ੀਨ ਦੇ ਸੰਪਾਦਕ ਇੰਜ ਕਰਮਜੀਤ ਸਿੰਘ ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਇਹ ਸਨਮਾਨ 30 ਮਾਰਚ ਨੂੰ ਵਿਰਸਾ ਵਿਹਾਰ ਜਲੰਧਰ ਵਿੱਚ ਸਮਾਗਮ ਦੌਰਾਨ ਦਿੱਤਾ ਜਾਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਸੰਤ ਭਾਗ ਸਿੰਘ ਯੂਨੀਵਰਸਿਟੀ ਖਿਆਲਾ (ਜਲੰਧਰ) ਦੇ ਉਪ ਕੁਲਪਤੀ ਡਾ. ਧਰਮਜੀਤ ਸਿੰਘ ਕਰਨਗੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮਹਿੰਦਰ ਸਿੰਘ ਦੋਸਾਂਝ ਸ਼ਾਮਲ ਹੋਣਗੇ। ਇਸ ਮੌਕੇ ਰਣਜੀਤ ਮੈਗਜ਼ੀਨ ਦਾ ਕਵਿਤਾ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਜਾਵੇਗਾ।
Advertisement
Advertisement