ਲਾਲੜੂ ਨਗਰ ਕੌਂਸਲ ਵੱਲੋਂ 22.60 ਕਰੋੜ ਰੁਪਏ ਦਾ ਬਜਟ ਪਾਸ
05:37 AM Apr 06, 2025 IST
ਸਰਬਜੀਤ ਸਿੰਘ ਭੱਟੀ
ਲਾਲੜੂ, 5 ਅਪਰੈਲ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਨਗਰ ਕੌਂਸਲ ਲਾਲੜੂ ਦੇ ਸਾਲ 2025-2026 ਦੇ ਬਜਟ ’ਤੇ ਚਰਚਾ ਤੇ ਇਸਨੂੰ ਮਨਜ਼ੂਰੀ ਦੇਣ ਲਈ ਕੌਂਸਲ ਪ੍ਰਧਾਨ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਕੌਂਸਲ ਦੇ ਕਾਰਜਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਸੰਧੂ ਨੇ ਦੱਸਿਆ ਕਿ ਵਿਧਾਇਕ ਸ੍ਰੀ ਰੰਧਾਵਾ ਦੀ ਪ੍ਰਧਾਨਗੀ ਹੇਠ ਲਾਲੜੂ ਸ਼ਹਿਰ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ’ਤੇ ਚਰਚਾ ਮਗਰੋਂ 22 ਕਰੋੜ 60 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 2025-2026 ਦਾ ਬਜਟ 28 ਫਰਵਰੀ 2025 ਤੱਕ ਹੋਈ ਆਮਦਨ ਦੇ ਅਧਾਰ ’ਤੇ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2024-2025 ਵਿੱਚ 6 ਕਰੋੜ 31 ਲੱਖ ਰੁਪਏ ਵੈਟ ਇਕੱਤਰ ਕਰਨ ਦਾ ਟੀਚਾ ਮਿਥਿਆ ਗਿਆ ਸੀ। ਇਸ ਤਹਿਤ ਇੱਕ ਕਰੋੜ 90 ਲੱਖ ਰੁਪਏ ਵੈਟ ਤਹਿਤ ਆਮਦਨ ਹੋ ਚੁੱਕੀ ਹੈ। ਸਾਲ 2024-25 ਵਿੱਚ ਪ੍ਰਾਪਰਟੀ ਟੈਕਸ ਦੀ ਮੱਦ ਅਧੀਨ 1 ਕਰੋੜ 80 ਲੱਖ 85 ਹਜ਼ਾਰ ਰੁਪਏ ਦੀ ਆਮਦਨ ਹੋਣ ਦੀ ਉਮੀਦ ਸੀ, ਜਿਸ ਤਹਿਤ 1 ਕਰੋੜ 44 ਲੱਖ 51 ਹਜ਼ਾਰ ਰੁਪਏ ਪ੍ਰਾਪਤ ਹੋਏ ਹਨ।
Advertisement
Advertisement