ਪੁਲੀਸ ਵੱਲੋਂ ਅੰਤਰਰਾਜੀ ਨਾਕੇ ’ਤੇ ਵਾਹਨਾਂ ਦੀ ਚੈਕਿੰਗ
ਬਲਵਿੰਦਰ ਰੈਤ
ਨੰਗਲ, 9 ਅਪਰੈਲ
ਪੁਲੀਸ ਵੱਲੋਂ ਅਪਰੇਸ਼ਨ ਸੀਲ-11 ਤਹਿਤ ਅੰਤਰਾਜੀ ਨਾਕੇ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਡੀਐੱਸਪੀ ਨੰਗਲ ਕੁਲਬੀਰ ਸਿੰਘ ਨੇ ਦੱਸਿਆ ਕਿ ਬਰਮਲਾ ਤੇ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਜੰਗ ਪੂਰੇ ਸੂਬੇ ਵਿੱਚ ਛੇੜੀ ਗਈ ਹੈ ਜਿਸ ਤਹਿਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਵੀ ਨਜਾਇਜ ਗਤੀਵਿਧੀਆਂ ਕਰਦਾ ਨਜਰ ਆਉਂਦਾ ਹੈ ਤਾਂ ਪੁਲੀਸ ਨੂੰ ਜਾਣਕਾਰੀ ਦਿੱਤੀ ਜਾਵੇ।
ਨੰਗਲ ਪੁਲੀਸ ਵੱਲੋਂ ਨਸ਼ੀਲੇ ਪਦਾਰਥਾਂ ਸਣੇ ਦੋ ਕਾਬੂ
ਨੰਗਲ ਪੁਲੀਸ ਨੇ ਨਾਕੇ ਦੌਰਾਨ ਇੱਕ ਮੁਲਜ਼ਮ ਕੋਲੋਂ 25 ਗਰਾਮ ਨਸ਼ੀਲਾ ਪਾਊਡਰ ਬਰਮਾਦ ਕੀਤਾ ਹੈ। ਨੰਗਲ ਥਾਣਾ ਮੁੱਖੀ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੋਹਿਤ ਵਾਸੀ ਓਮ ਗਲੀ ਨੰਗਲ ਵਜੋਂ ਹੋਈ ਹੈ ਜਿਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਰੂਪਨਗਰ ਪੁਲੀਸ ਨੇ ਇੱਕ ਨਾਕੇ ਦੌਰਾਨ ਇੱਕ ਵਿਅਕਤੀ ਨੂੰ 420 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ਨੀ ਪੁੱਤਰ ਜੈ ਚੰਦ ਵਾਸੀ ਰੂਪਨਗਰ ਵਜੋਂ ਹੋਈ।