ਲਾਇਲਪੁਰ ਖਾਲਸਾ ਕਾਲਜ ’ਚ ਤਬਲਾ ਵਰਕਸ਼ਾਪ
04:29 AM Apr 03, 2025 IST
ਜਲੰਧਰ: ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਸੰਗੀਤ ਵਿਭਾਗ ਵਲੋਂ ‘ਤਬਲਾ ਵਰਕਸ਼ਾਪ’ ਕਰਵਾਈ ਗਈ। ਵਿਸ਼ੇਸ਼ ਮਹਿਮਾਨ ਪੰਜਾਬ ਘਰਾਣੇ ਦੇ ਪ੍ਰਸਿੱਧ ਉਸਤਾਦ ਤਬਲਾਵਾਦਕ ਪੰਡਿਤ ਰਮਾਕਾਂਤ, ਪ੍ਰਿੰਸੀਪਲ ਡਾ. ਸੁਮਨ ਚੋਪੜਾ ਅਤੇ ਸੰਗੀਤ ਵਿਭਾਗ ਦੇ ਅਧਿਆਪਕਾਂ ਨੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਕਲਾਸੀਕਲ ਡਾਂਸ ਦੇ ਵਿਦਿਆਰਥੀਆਂ ਨੇ ਗਣੇਸ਼ ਵੰਦਨਾ ਦੀ ਪ੍ਰਸਤੁਤੀ ਕੀਤੀ। ਪੰਡਿਤ ਰਮਾਕਾਂਤ ਦੇ ਸ਼ਾਗਿਰਦ ਕਲਾਕਾਰ ਭਾਗਵਤ ਕੁਮਾਰ ਤੇ ਦੀਪਕ ਗੌਰੀ ਨੇ ਤਬਲਾ ਜੁਗਲਬੰਦੀ ਪੇਸ਼ ਕਰਕੇ ਮਾਹੌਲ ਨੂੰ ਸੰਗੀਤਮਈ ਕਰ ਦਿੱਤਾ। ਪੰਡਿਤ ਰਮਾਕਾਂਤ ਨੇ ਵਿਦਿਆਰਥੀਆਂ ਨੂੰ ਤਬਲਾ ਅਤੇ ਤਬਲੇ ਤੇ ਵੱਜਣ ਵਾਲੀਆਂ ਤਾਲਾਂ ਦੀ ਬਾਰੀਕੀ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਸੁਖਦੇਵ ਸਿੰਘ, ਪ੍ਰੋ. ਗੁਰਚੇਤਨ ਸਿੰਘ, ਪ੍ਰੋ ਕਿਰਨ ਅਮਰ, ਪ੍ਰੋ. ਵਿਜੇਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement