ਲੜਕਾ ਤੇ ਲੜਕੀ ਨੂੰ ਥੱਪੜ ਮਾਰਨ ’ਤੇ ਥਾਣੇਦਾਰ ਤੇ ਮੁਨਸ਼ੀ ਮੁਅੱਤਲ
05:50 AM Apr 09, 2025 IST
ਹਰਜੀਤ ਸਿੰਘ ਪਰਮਾਰ
ਬਟਾਲਾ, 8 ਅਪਰੈਲ
ਇਥੇ ਬੱਸ ਅੱਡੇ ਵਿੱਚ ਖੜ੍ਹੇ ਲੜਕੇ ਤੇ ਲੜਕੀ ਨੂੰ ਲੰਘੀ ਰਾਤ ਥਾਣੇਦਾਰ ਵੱਲੋਂ ਚਪੇੜਾਂ ਮਾਰਨ ਦੀ ਵੀਡੀਓ ਵਾਇਰਲ ਹੋਣ ਉਪਰੰਤ ਐੱਸਐੱਸਪੀ ਬਟਾਲਾ ਨੇ ਬੱਸ ਅੱਡਾ ਚੌਕੀ ਇੰਚਾਰਜ ਜਗਤਾਰ ਸਿੰਘ ਅਤੇ ਮੁੱਖ ਮੁਨਸ਼ੀ ਨੂੰ ਮੁਅੱਤਲ ਕਰ ਦਿੱਤਾ ਹੈ। ਵਾਇਰਲ ਵੀਡੀਓ ਵਿੱਚ ਏਐੱਸਆਈ ਜਗਤਾਰ ਸਿੰਘ ਲੜਕੀ ਨੂੰ ਥੱਪੜ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ’ਚ ਲੜਕਾ ਅਤੇ ਲੜਕੀ ਦੋਵੇਂ ਕਥਿਤ ਨਸ਼ੇ ਵਿੱਚ ਹਨ। ਲੜਕੀ ਦੀ ਹਾਲਤ ਜ਼ਿਆਦਾ ਹੀ ਖ਼ਰਾਬ ਦਿਖਾਈ ਦੇ ਰਹੀ ਹੈ। ਘਟਨਾ ਦੌਰਾਨ ਥਾਣਾ ਸਿਟੀ ਦਾ ਮੁਨਸ਼ੀ ਮਨਪ੍ਰੀਤ ਸਿੰਘ ਵੀ ਮੌਜੂਦ ਸੀ। ਡੀਐੱਸਪੀ ਸਿਟੀ ਸੰਜੀਵ ਕੁਮਾਰ ਨੇ ਵੀਡੀਓ ਜਾਰੀ ਕਰ ਕੇ ਦੋਵੇਂ ਮੁਲਾਜ਼ਮਾਂ ਦੀ ਮੁਅੱਤਲੀ ਦੀ ਪੁਸ਼ਟੀ ਕੀਤੀ ਹੈ। ਇਸ ਵੀਡੀਓ ’ਚ ਦਿਖਾਈ ਦੇ ਰਹੀ ਲੜਕੀ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਖ਼ੁਦ ਨਸ਼ਾ ਕਰਨ ਅਤੇ ਨਸ਼ਾ ਖ਼ਰੀਦਣ ਬਾਰੇ ਬੋਲ ਰਹੀ ਹੈ।
Advertisement
Advertisement