ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਖਣਪਾਲ ਵਿੱਚ ਪੰਜ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ

05:20 AM May 05, 2025 IST
featuredImage featuredImage
ਲਖਣਪਾਲ ਵਿੱਚ ਜ਼ਬਤ ਕੀਤੀ ਕੋਠੀ ਅੱਗੇ ਨੋਟਿਸ ਚਿਪਕਾਉਂਦੇ ਹੋਏ ਪੁਲੀਸ ਮੁਲਾਜ਼ਮ।

ਤਰਸੇਮ ਸਿੰਘ
ਜੰਡਿਆਲਾ ਮੰਜਕੀ, 4 ਮਈ
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਕਮਿਸ਼ਨਰੇਟ ਜਲੰਧਰ ਨੇ ਨਸ਼ਿਆਂ ਦੀ ਸਪਲਾਈ ਲਈ ਬਦਨਾਮ ਪਿੰਡ ਲਖਣਪਾਲ ਦੇ ਪੰਜ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਏਸੀਪੀ ਜਲੰਧਰ ਕੈਂਟ ਬਬਨਦੀਪ ਸਿੰਘ ਅਤੇ ਥਾਣਾ ਸਦਰ ਜਮਸ਼ੇਰ ਇੰਸਪੈਕਟਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪਿੰਡ ਲਖਣਪਾਲ ਵਿੱਚ ਢੋਲ ਵਜਾ ਕੇ ਨਸ਼ਾ ਤਸਕਰਾਂ ਦੇ ਘਰਾਂ ਅੱਗੇ ਕਰੋੜਾਂ ਰੁਪਏ ਮੁੱਲ ਦੀਆਂ ਜਾਇਦਾਦਾਂ ਜ਼ਬਤ ਕਰਨ ਦੇ ਨੋਟਿਸ ਚਿਪਕਾ ਦਿੱਤੇ।

Advertisement

ਏਸੀਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਅਜਿਹੇ ਹੋਰ ਤਸਕਰਾਂ ਦੀਆਂ ਜਾਇਦਾਦਾਂ ਦੀ ਵੀ ਸ਼ਨਾਖਤ ਕਰਵਾਈ ਜਾ ਰਹੀ ਹੈ ਅਤੇ ਜਲਦ ਹੀ ਹੋਰ ਤਸਕਰਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰਦੀਪ ਸਿੰਘ ਉਰਫ ਦੀਪਾ ਜਿਸ ਖ਼ਿਲਾਫ਼ ਸੱਤ ਐੱਨਡੀਪੀਐੱਸ ਮੁਕੱਦਮੇ ਦਰਜ ਹਨ, ਬੀਤੇ ਦਿਨੀਂ ਉਸ ਦੇ ਘਰ ਦੇ ਇੱਕ ਹਿੱਸੇ ਨੂੰ ਢਾਹਿਆ ਵੀ ਗਿਆ ਹੈ ਜਿਸ ਦਾ 7,30,882 ਰੁਪਏ ਮੁੱਲ ਦਾ ਪਲਾਟ ਅਤੇ 41,40,450 ਰੁਪਏ ਮੁੱਲ ਦੀ ਦੋ ਮੰਜ਼ਲੀ ਕੋਠੀ, ਕੁਲਦੀਪ ਚੰਦ ਉਰਫ ਦੀਪਾ ਤੇ ਉਸਦੀ ਪਤਨੀ ਨਿਰਮਲ ਕੌਰ ਉਰਫ ਨਿੰਮੋ ਦਾ 14 ਮਰਲੇ ਦਾ ਪਲਾਟ ਮੁੱਲ 12 ਲੱਖ 60 ਹਜ਼ਾਰ ਰੁਪਏ ਅਤੇ ਇੱਕ ਕੋਠੀ ਮੁੱਲ 60,89,400/-ਰੁਪਏ ਅਤੇ ਬੈਂਕ ਬੈਲੈਂਸ 14,87,623/- ਰੁਪਏ , ਪ੍ਰਦੀਪ ਕੁਮਾਰ ਉਰਫ ਦੀਪਾ ਪੁੱਤਰ ਰਜਨੀਸ਼ ਜਿਸ ਖਿਲਾਫ ਚਾਰ ਮੁਕੱਦਮੇ ਦਰਜ ਹਨ, ਦੀ ਇੱਕ ਕੋਠੀ ਸਾਢੇ ਪੰਜ ਮਰਲੇ ਮੁੱਲ 33 69,900 ਰੁਪਏ, ਜਸਵੀਰ ਕੌਰ ਉਰਫ ਜੋਗਨ ਜਿਸ ਖ਼ਿਲਾਫ਼ ਪੰਜ ਮੁਕੱਦਮੇ ਦਰਜ ਹਨ, ਦੀ ਕੋਠੀ ਮੁੱਲ 37,53,000 ਰੁਪਏ ਤੇ ਮਨਜੀਤ ਕੌਰ ਉਰਫ ਬਲਜਿੰਦਰ ਕੌਰ ਪਤਨੀ ਸੰਤੋਖ ਸਿੰਘ ਜਿਸ ਖ਼ਿਲਾਫ ਪੰਜ ਮੁਕਦਮੇ ਦਰਜ ਹਨ, ਦੀ ਇੱਕ ਕੋਠੀ ਪੰਜ ਮਰਲੇ ਮੁੱਲ 39,87,450 ਰੁਪਏ ਜ਼ਬਤ ਕੀਤੀਆਂ ਗਈਆਂ ਹਨ। ਬਬਨਦੀਪ ਸਿੰਘ ਨੇ ਦੱਸਿਆ ਕਿ ਨਸ਼ੇ ਦੇ ਕਾਰੋਬਾਰ ਤੋਂ ਬਣਾਈਆਂ ਉਪਰੋਕਤ ਨਾਜਾਇਜ਼ ਜਾਇਦਾਦਾਂ ਸਰਕਾਰੀ ਹੁਕਮ ਅਨੁਸਾਰ ਜ਼ਬਤ ਕੀਤੀਆਂ ਗਈਆਂ ਹਨ।

 

Advertisement

Advertisement