ਰੋਇੰਗ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦੀ ਸਮੀਖਿਆ
05:34 AM Mar 25, 2025 IST
ਪੱਤਰ ਪ੍ਰੇਰਕ
ਬਠਿੰਡਾ, 24 ਮਾਰਚ
ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਦੀ ਅਗਵਾਈ ਹੇਠ 16ਵੀਂ ਰਾਜ ਪੱਧਰੀ ਸੀਨੀਅਰ ਅਤੇ ਜੂਨੀਅਰ ਰੋਇੰਗ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਸਬੰਧੀ ਸਮੀਖਿਆ ਮੀਟਿੰਗ ਹੋਈ। ਇਹ ਚੈਂਪੀਅਨਸ਼ਿਪ 28 ਅਤੇ 29 ਮਾਰਚ ਨੂੰ ਬਠਿੰਡਾ ਵਿੱਚ ਜਾਵੇਗੀ। ਪੂਨਮ ਸਿੰਘ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਸਮੇਂ ਸਿਰ ਪ੍ਰਬੰਧ ਮੁਕੰਮਲ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਟਰੈਫਿਕ, ਸੁਰੱਖਿਆ, ਸਾਫ-ਸਫਾਈ, ਪਾਣੀ, ਮੈਡੀਕਲ ਅਤੇ ਰਹਿਣ-ਸਹਿਣ ਦੇ ਪੂਰੇ ਪ੍ਰਬੰਧ ਸੁਚੱਜੇ ਢੰਗ ਨਾਲ ਕਰਨ ਦੇ ਨਿਰਦੇਸ਼ ਦਿੱਤੇ। ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ ਲਗਪਗ 150 ਖਿਡਾਰੀ ਹਿੱਸਾ ਲੈਣਗੇ ਅਤੇ ਸੀਨੀਅਰ-ਜੂਨੀਅਰ ਵਰਗਾਂ ਵਿੱਚ 1000 ਮੀਟਰ ਦੇ ਦੌੜ ਮੁਕਾਬਲੇ ਕਰਵਾਏ ਜਾਣਗੇ।
Advertisement
Advertisement