ਰੈਸਤਰਾਂ ’ਚ ਭੰਨ-ਤੋੜ
05:55 AM Apr 26, 2025 IST
ਪੱਤਰ ਪ੍ਰੇਰਕ
ਖਰੜ 25 ਅਪਰੈਲ
ਪੁਲੀਸ ਨੇ ਘੜੂੰਆਂ ਸਥਿਤ ਲਾਪੀਨੌਜ ਰੈਸਤਰਾਂ ’ਤੇ ਭੰਨ-ਤੋੜ ਕਰਨ ਦੇ ਮਾਮਲੇ ਵਿੱਚ ਤਿੰਨ ਦਰਜਨ ਦੇ ਕਰੀਬ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਰਮਜਾਨ ਖਾਨ ਨਾਂ ਦੇ ਵਿਅਕਤੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਪਹਿਲੀ ਮੰਜ਼ਿਲ ’ਤੇ ਰੈਸਤਰਾਂ ਹੈ। ਬੀਤੀ ਰਾਤ ਰੈਸਤਰਾਂ ਦੇ ਬਾਹਰ ਕੁੱਝ ਨੌਜਵਾਨ ਕਾਰ ਦੀਆਂ ਤਾਕੀਆ ਖੋਲ੍ਹ ਕੇ ਉੱਚੀ ਆਵਾਜ਼ ਵਿਚ ਗਾਣੇ ਲਾ ਕੇ ਰੌਲਾ ਪਾ ਰਹੇ ਸਨ। ਰੋਕੇ ਜਾਣ ’ਤੇ ਉਹ ਅੱਧੇ ਘੰਟੇ ਮਗਰੋਂ ਆਪਣੇ ਨਾਲ 30-35 ਲੜਕਿਆਂ ਨੂੰ ਲੈ ਆਏ ’ਤੇ ਰੈਸਤਰਾਂ ’ਤੇ ਹਮਲਾ ਕਰ ਦਿੱਤਾ ਅਤੇ ਭੰਨ-ਤੋੜ ਕੀਤੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਇਹ ਲੜਕੇ ਇੱਕ ਪ੍ਰਾਈਵੇਟ ਵਿਦਿਅਕ ਅਦਾਰੇ ਨਾਲ ਸਬੰਧਤ ਸਨ।
Advertisement
Advertisement