ਰਾਜਧਾਨੀ ਵਿੱਚ ਆਰਡਬਲਯੂਏ ਵੱਲੋਂ ਐਮਰਜੈਂਸੀ ਸੇਵਾਵਾਂ ਸ਼ੁਰੂ
ਨਵੀਂ ਦਿੱਲੀ, 10 ਮਈ
ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਦੇ ਬਾਵਜੂਦ ਦਿੱਲੀ ਵਿੱਚ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ (ਆਰਡਬਲਿਊਏ) ਨੇ ਪੁਲੀਸ ਨਾਲ ਮਿਲ ਕੇ ਕਈ ਗਤੀਵਿਧੀਆਂ ਕੀਤੀਆਂ। ਇਸ ਦੌਰਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੌਕ ਡਰਿੱਲ ਕਰਕੇ ਆਪਣੀਆਂ ਐਮਰਜੈਂਸੀ ਤਿਆਰੀਆਂ ਵਧਾ ਦਿੱਤੀਆਂ। ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਉਹ ਇਸ ਦੌਰਾਨ ਐਮਰਜੈਂਸੀ ਸਥਿਤੀ ਦੀ ਤਿਆਰੀਆਂ ਕਰ ਰਹੇ ਹਨ। ਇਸ ਤਹਿਤ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਪੂਰਬੀ ਦਿੱਲੀ ਵਿੱਚ ਆਰਡਬਲਿਊਏ ਨੇ ਖੇਤਰ ਵਿੱਚ ਦਾਖਲ ਹੋਣ ਵਾਲੇ ਗੈਰ ਨਿਵਾਸੀਆਂ ’ਤੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਪੂਰਬੀ ਦਿੱਲੀ ਆਰਡਬਲਿਊਏ ਫੈਡਰੇਸ਼ਨ ਦੇ ਮੁਖੀ ਬੀਐੱਸ ਵੋਹਰਾ ਨੇ ਕਿਹਾ ਕਿ ਅਸੀਂ ਆਪਣੀ ਟੀਮ ਦੇ ਮੈਂਬਰਾਂ ਨੂੰ ਸਾਵਧਾਨ ਅਤੇ ਚੌਕਸ ਰਹਿਣ ਲਈ ਕਹਿ ਰਹੇ ਹਾਂ। ਖੇਤਰ ਵਿੱਚ ਦਾਖਲ ਹੋਣ ਵਾਲੇ ਬਾਹਰੀ ਵਿਅਕਤੀਆਂ ਦੀ ਨਿਗਰਾਨੀ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਾਵਧਾਨੀਆਂ ਤਹਿਤ ਸੁਰੱਖਿਆ ਦਾ ਘੇਰਾ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅਸੀਂ ਲੋਕਾਂ ਨੂੰ ਭਰੋਸਾ ਵੀ ਦੇ ਰਹੇ ਹਾਂ ਕਿ ਭਾਰਤੀਪ ਫੌਜ ਦੇ ਹੁੰਦੇ ਹੋਏ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅਜਿਹੇ ਵਿੱਚ ਲੋਕਾਂ ਵਿੱਚ ਆਤਮ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜ਼ਰੂਰੀ ਸਾਮਾਨ ਲੈਣ ਲਈ ਅਤੇ ਸਰਕਾਰ ਵੱਲੋਂ ਜਾਰੀ ਸੁਰੱਖਿਆ ਹੁਕਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ। ਦਵਾਰਕਾ ਵਿੱਚ ਹਾਊਸਿੰਗ ਸੁਸਾਇਟੀ ਨੇ ਸਾਵਧਾਨੀ ਵਜੋਂ ਸਾਮਾਨ ਪਹੁੰਚਾਉਣ ਵਾਲਿਆਂ ਲਈ ਮੁੱਖ ਦੁਆਰ ਤੋਂ ਇਲਾਵਾ ਹੋਰ ਰਸਤੇ ’ਤੇ 48 ਘੰਟੇ ਲਈ ਰੋਕ ਲਗਾ ਦਿੱਤੀ ਹੈ। ਸੁਸਾਇਟੀ ਵੱਲੋਂ ਸੁਰੱਖਿਆ ਗਾਰਡਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਗੇਟ ਬੰਦ ਰੱਖਣ ਅਤੇ ਕੇਵਲ ਜ਼ਰੂਰਤ ਪੈਣ ’ਤੇ ਹੀ ਅੰਦਰ ਆਉਣ ਦੀ ਮਨਜ਼ੂਰੀ ਦੇਣ। ਉਨ੍ਹਾਂ ਕਿਹਾ ਕਿ ਅਜੇ ਹੋਰ ਸਖਤ ਸਾਵਧਾਨੀ ਵਰਤਣ ਦੀ ਲੋੜ ਹੈ। ਸਥਿਤੀ ਸੰਕਟ ਵਾਲੀ ਹੈ ਇਸ ਲਈ ਸਾਵਧਾਨੀ ਬਹੁਤ ਜ਼ਰੂਰੀ ਹੈ। ਉਤਰੀ ਦਿੱਲੀ ਦੇ ਮੁਖਰਜੀ ਨਗਰ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਪੇਇੰਗ ਗੈਸਟ ਆਰਡਬਲਿਊ ਵੱਲੋਂ ਮੁਹੱਈਆਂ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਖੇਤਰ ਦੇ ਆਰਡਬਲਿਊ ਮੁਖੀ ਬੀਐੱਨ ਝਾਅ ਨੇ ਕਿਹਾ ਕਿ ਉਹ ਸਾਰੇ ਪੀਜੀ ਹਾਊਸਾਂ ਅਤੇ ਉਨ੍ਹਾਂ ਦੇ ਵਾਸੀਆਂ ਦੀ ਜਾਂਚ ਕਰ ਰਹੇ ਹਨ। ਇਸ ਦੌਰਾਨ ਪ੍ਰੋਟੋਕੋਲ ਨਿਯਮਾਂ ਦੀ ਪਾਲਣਾ ਕਰਦੇ ਹੋਏ ਐਮਰਜੈਂਸੀ ਸੇਵਾਵਾਂ ਸਬੰਧੀ ਸਾਇਰਨ ਵਜਾਇਆ ਗਿਆ।-ਪੀਟੀਆਈ