ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੰਡੌਰ ਮੁਕਾਬਲਾ: ਪੁਲੀਸ ਮੁਲਾਜ਼ਮਾਂ ਨੂੰ ਇਨਾਮ ਦੇਣ ਦਾ ਵਿਰੋਧ

05:10 AM Apr 08, 2025 IST
featuredImage featuredImage
ਮੋਹਿਤ ਸਿੰਗਲਾ
Advertisement

ਨਾਭਾ, 7 ਅਪਰੈਲ

ਇੱਥੋਂ ਨੇੜਲੇ ਪਿੰਡ ਮੰਡੌਰ ਵਿੱਚ ਪੁਲੀਸ ਮੁਕਾਬਲੇ ’ਚ ਮਾਰੇ ਗਏ ਕਥਿਤ ਅਗਵਾ ਕਰਨ ਵਾਲੇ ਨੌਜਵਾਨ ਦਾ ਮਾਮਲਾ ਠੰਢਾ ਨਹੀਂ ਪੈ ਰਿਹਾ। ਹੁਣ ਸਾਬਕਾ ਪੁਲੀਸ ਕਰਮੀਆਂ ਦੀ ਜਥੇਬੰਦੀ ਨੇ ਮੰਡੌਰ ਪੁਲੀਸ ਮੁਕਾਬਲਾ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਇਨਾਮ ਦੇਣ ਦਾ ਵਿਰੋਧ ਕੀਤਾ ਹੈ। ਪੁਲੀਸ ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਨੇ ਕਿਹਾ ਕਿ ਪੁਲੀਸ ਮੁਕਾਬਲਾ ਕਰਨ ਵਾਲਿਆਂ ਨੂੰ ਇਨਾਮ ਦੇਣ ਦੀ ਥਾਂ ਵੱਡੀ ਮਾਤਰਾ ’ਚ ਨਸ਼ਾ ਫੜਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਇਨਾਮ ਦਿੱਤੇ ਜਾਣ, ਇਸ ਨਾਲ ਨਸ਼ਾ ਤਸਕਰੀ ’ਤੇ ਰੋਕ ਲੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮੁਕਾਬਲਾ ਕਰਨ ਵਾਲਿਆਂ ਨੂੰ ਇਨਾਮ ਦੇ ਕੇ ਸਾਲ 1984 ਵਾਲਾ ਦੌਰ ਚੇਤੇ ਨਾ ਕਰਵਾਇਆ ਜਾਵੇ।

Advertisement

ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਘੋਤਰਾ ਨੇ ਦੱਸਿਆ ਕਿ ਉਹ ਮੰਡੌਰ ਪੁਲੀਸ ਮੁਕਾਬਲੇ ਨੂੰ ਝੂਠਾ ਜਾਂ ਸੱਚਾ ਹੋਣ ਬਾਰੇ ਟਿੱਪਣੀ ਨਹੀਂ ਕਰ ਰਹੇ। ਇਸ ਦੀ ਪੜਤਾਲ ਮਨੁੱਖੀ ਅਧਿਕਾਰ ਕਮਿਸ਼ਨ ਜਾਂ ਅਦਾਲਤ ਕਰੇ। ਉਨ੍ਹਾਂ ਦਾ ਮੰਨਣਾ ਹੈ ਕਿ ਪੁਲੀਸ ਮੁਕਾਬਲੇ ’ਚ ਹੱਤਿਆ ਨੂੰ ਉਤਸ਼ਾਹਿਤ ਕਰਨ ਦੇ ਸਮਾਜ ਵਿਰੋਧੀ ਨਤੀਜੇ ਹੋ ਸਕਦੇ ਹਨ।

ਸ੍ਰੀ ਘੋਤਰਾ ਨੇ ਦੱਸਿਆ ਕਿ ਇਸ 400 ਮੈਂਬਰੀ ਜਥੇਬੰਦੀ ਵਿੱਚ ਉਨ੍ਹਾਂ ਸਣੇ ਸੈਂਕੜੇ ਮੁਲਾਜ਼ਮ ਅਜਿਹੇ ਹਨ ਜਿਨ੍ਹਾਂ ਨੂੰ ਮਾਮੂਲੀ ਕੇਸਾਂ ਨਾਲ ਬਰਖ਼ਾਸਤ ਕਰ ਦਿੱਤਾ ਗਿਆ ਸੀ। ਫਿਰ ਅਦਾਲਤ ਵੱਲੋਂ ਬਰੀ ਹੋਣ ਦੇ ਬਾਵਜੂਦ ਮਹਿਕਮੇ ਨੇ ਨੌਕਰੀ ’ਤੇ ਬਹਾਲ ਨਾ ਕੀਤਾ ਕਿਉਂਕਿ ਉਨ੍ਹਾਂ ਉੱਪਰ ਕਿਸੇ ‘ਵੱਡੇ’ ਦਾ ਹੱਥ ਨਹੀਂ ਸੀ। ਜ਼ਿਕਰਯੋਗ ਹੈ ਕਿ 13 ਮਾਰਚ ਨੂੰ ਨਾਭਾ ਦੇ ਪਿੰਡ ਮੰਡੌਰ ਵਿੱਚ ਇੱਕ ਬੱਚੇ ਨੂੰ ਕਥਿਤ ਅਗਵਾ ਕਰਨ ਵਾਲੇ ਨੌਜਵਾਨ ਦੀ ਪੁਲੀਸ ਮੁਕਾਬਲੇ ’ਚ ਮੌਤ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਮੁਲਾਜ਼ਮਾਂ ਨੂੰ 10 ਲੱਖ ਰੁਪਏ ਇਨਾਮ ਤੇ ਤਰੱਕੀਆਂ ਦੇਣ ਦਾ ਐਲਾਨ ਕੀਤਾ ਗਿਆ ਸੀ।

 

 

Advertisement