ਮੋਟਰਾਂ ਦੀਆਂ ਕੇਬਲਾਂ ਤੇ ਹੋਰ ਸਾਮਾਨ ਚੋਰੀ
05:21 AM Apr 16, 2025 IST
ਪੱਤਰ ਪ੍ਰੇਰਕ
ਬਨੂੜ, 15 ਅਪਰੈਲ
ਪਿੰਡ ਮੁਠਿਆੜਾਂ ਦੇ ਨੌਂ ਕਿਸਾਨਾਂ ਦੀਆਂ ਮੋਟਰਾਂ ਦੀ ਕੇਬਲ ਤਾਰ, ਸਟਾਰਟਰ ਅਤੇ ਹੋਰ ਸਾਮਾਨ ਚੋਰੀ ਹੋ ਗਿਆ। ਕਿਸਾਨ ਤਾਰਾ ਸਿੰਘ, ਸਾਬਕਾ ਸਰਪੰਚ ਰਾਜਿੰਦਰ ਸਿੰਘ ਰਾਜੂ, ਜੋਗਿੰਦਰ ਸਿੰਘ ਅਮਰਜੀਤ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਜਦੋਂ ਅੱਜ ਸਵੇਰੇ ਉਹ ਆਪਣੇ ਖੇਤਾਂ ਵਿੱਚ ਸਬਜ਼ੀ ਨੂੰ ਪਾਣੀ ਦੇਣ ਗਏ ਤਾਂ ਦੇਖਿਆ ਕਿ ਟਿਊਬਵੈੱਲਾਂ ਦੀ ਕੇਬਲ ਗਾਇਬ ਸੀ। ਮੋਟਰਾਂ ਦੇ ਸਟਾਰਟਰ ਅਤੇ ਹੋਰ ਸਾਮਾਨ ਵੀ ਚੋਰੀ ਹੋ ਗਿਆ ਸੀ।
ਕਿਸਾਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਦੇ ਕਿਸਾਨ ਕਾਲਾ, ਪੱਪੀ ਕੂਕੇ, ਅਵਤਾਰ ਸਿੰਘ ਬਿਜਲੀ ਵਾਲਾ, ਹੈਪੀ ਮਮੌਲੀ ਵਾਲਾ, ਪੰਡਿਤ ਸਰਹੰਦ ਵਾਲਾ ਅਤੇ ਭੁਪਿੰਦਰ ਸਿੰਘ ਦੀ ਮੋਟਰ ਦੀ ਵੀ ਕੇਬਲ, ਸਟਾਰਟਰ ਅਤੇ ਕੋਠੇ ਅੰਦਰ ਪਿਆ ਹੋਰ ਸਾਮਾਨ ਚੋਰੀ ਹੋ ਗਿਆ। ਕਿਸਾਨਾਂ ਨੇ ਘਟਨਾ ਬਾਰੇ ਥਾਣਾ ਬਨੂੜ ਦੀ ਪੁਲੀਸ ਨੂੰ ਸੂਚਿਤ ਕੀਤਾ ਹੈ।
Advertisement
Advertisement