ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰ ਚੁਣੇ
05:05 AM Mar 14, 2025 IST
ਮਾਨਸਾ: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਇਕਾਈ ਮਾਨਸਾ ਵੱਲੋਂ ਨਸ਼ਿਆਂ ਅਤੇ ਭਰੂਣ ਹੱਤਿਆ ਖ਼ਿਲਾਫ਼ ਪੈਨਸ਼ਨਰਜ਼ ਭਵਨ ਵਿਚ ਸੈਮੀਨਾਰ ਦਾ ਕਰਵਾਇਆ ਗਿਆ। ਉਪਰੰਤ ਸਰਬਸੰਮਤੀ ਨਾਲ ਬਲਾਕ ਕਮੇਟੀ ਦੀ ਚੋਣ ਕੀਤੀ ਗਈ, ਜਿਸ ਦੌਰਾਨ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਭੈਣੀਬਾਘਾ, ਸਕੱਤਰ ਹਰੀਸ਼ ਕੁਮਾਰ, ਕੈਸ਼ੀਅਰ ਵੇਦ ਅਮਰੀਕ ਸਿੰਘ, ਚੇਅਰਮੈਨ ਵੈਦ ਗੁਰਨਾਮ ਸਿੰਘ, ਵਾਈਸ ਪ੍ਰਧਾਨ ਮਨੋਜ ਕੁਮਾਰ, ਮੁੱਖ ਸਲਾਹਕਾਰ ਸੁਧੀਰ ਚਿਲਾਣਾ, ਸਹਾਇਕ ਸਕੱਤਰ ਅਜਮੇਰ ਸਿੰਘ, ਪ੍ਰੈੱਸ ਸਕੱਤਰ ਰਣਵੀਰ ਸਿੰਘ, ਸਹਾਇਕ ਪ੍ਰੈੱਸ ਸਕੱਤਰ ਰਵੀ ਖਾਨ, ਸਹਾਇਕ ਸਲਾਹਕਾਰ ਸੁਰੇਸ਼ ਕੁਮਾਰ ਬੱਤਰਾ, ਅਗਜ਼ੈਕਟਿਵ ਕਮੇਟੀ ਮੈਂਬਰ ਬੂਟਾ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਚੁਣੇ ਗਏ। -ਪੱਤਰ ਪ੍ਰੇਰਕ
Advertisement
Advertisement
Advertisement