ਮੈਡੀਕਲ ਕੈਂਪ ’ਚ 120 ਮਰੀਜ਼ਾਂ ਦੀ ਜਾਂਚ
05:51 AM Apr 21, 2025 IST
ਪੱਤਰ ਪ੍ਰੇਰਕ
Advertisement
ਲਹਿਰਾਗਾਗਾ, 20 ਅਪਰੈਲ
ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਜੀਪੀਐੱਫ ਕੰਪਲੈਕਸ ਵਿੱਚ ਤਰਸੇਮ ਚੰਦ ਗੰਢੂਆਂ ਦੀ ਯਾਦ ’ਚ ਮੈਡੀਕਲ ਕੈਂਪ ਲਗਾਇਆ ਗਿਆ। ਜਥੇਬੰਦੀ ਦੇ ਸੰਸਥਾਪਕ ਜੱਸ ਪੇਂਟਰ ਨੇ ਸੰਸਥਾ ਵੱਲੋਂ ਸਮਾਜ ਸੇਵਾ ਦੇ ਕੀਤੇ ਜਾਂਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਡਾ. ਪ੍ਰਗਟ ਸਿੰਘ ਅਤੇ ਡਾ. ਪਾਹੁਲ ਪ੍ਰੀਤ ਕੌਰ ਨੇ 120 ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਜੀਪੀਐੱਫ਼ ਦੇ ਪ੍ਰਧਾਨ ਸੰਜੀਵ ਕੁਮਾਰ, ਪ੍ਰਧਾਨ ਸੁਰਿੰਦਰ ਗਰਗ, ਚੇਅਰਮੈਨ ਲੱਭੂ ਰਾਮ ਗੋਇਲ, ਖ਼ਜ਼ਾਨਚੀ ਵਿੱਕੀ ਸਿੰਗਲਾ ਤੇ ਸੰਦੀਪ ਕੁਮਾਰ ਦੀਪੂ ਆਦਿ ਹਾਜ਼ਰ ਸਨ।
Advertisement
Advertisement