ਮੁਕੰਦ ਲਾਲ ਹਸਪਤਾਲ ਵਿੱਚ ਮੈਡੀਕਲ ਕੈਂਪ
05:51 AM Apr 11, 2025 IST
ਪੱਤਰ ਪ੍ਰੇਰਕ
ਯਮੁਨਾਨਗਰ, 10 ਅਪਰੈਲ
ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਪ੍ਰਤਿਭਾ ਭਾਟੀਆ ਦੀ ਅਗਵਾਈ ਹੇਠ ਮੁਕੰਦ ਲਾਲ ਸਿਵਲ ਹਸਪਤਾਲ ਦੇ ਆਯੂਸ਼ ਵਿੰਗ ਵਿੱਚ ਵਿਸ਼ਵ ਹੋਮਿਓਪੈਥਿਕ ਦਿਵਸ ਮੌਕੇ ਸਿਹਤ ਜਾਂਚ ਕੈਂਪ ਲਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸੀਨੀਅਰ ਹੋਮਿਓਪੈਥਿਕ ਡਾ. ਹਰਸ਼ਵਰਧਨ ਸ਼ਰਮਾ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਸਿਵਲ ਸਰਜਨ ਡਾ. ਪੂਨਮ ਚੌਧਰੀ ਮੌਜੂਦ ਸਨ। ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਪ੍ਰਤਿਭਾ ਭਾਟੀਆ ਨੇ ਕਿਹਾ ਕਿ ਇਹ ਕੈਂਪ ਵਿਸ਼ਵ ਹੋਮਿਓਪੈਥੀ ਦਿਵਸ ਮੌਕੇ ਲਾਇਆ ਗਿਆ ਜਿਸ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਹੋਮਿਓਪੈਥੀ ਅਤੇ ਆਯੂਸ਼ ਦਵਾਈਆਂ ਰਾਹੀਂ ਮੁਫ਼ਤ ਡਾਕਟਰੀ ਇਲਾਜ ਦੀ ਸਹੂਲਤ ਦੇਣਾ ਹੈ। ਡਾ. ਪ੍ਰਤਿਭਾ ਭਾਟੀਆ ਨੇ ਦੱਸਿਆ ਕਿ ਕੈਂਪ ਵਿੱਚ 337 ਮਰੀਜ਼ਾਂ ਦਾ ਇਲਾਜ ਕੀਤਾ ਗਿਆ।
Advertisement
Advertisement