ਕੈਬਨਿਟ ਮੰਤਰੀ ਵੱਲੋਂ ਪਾੜ੍ਹਿਆਂ ਦਾ ਸਨਮਾਨ
ਪੱਤਰ ਪ੍ਰੇਰਕ
ਜੀਂਦ, 3 ਮਈ
ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਸਰਕਾਰੀ ਮਾਡਲ ਸੰਸਕ੍ਰਿਤੀ ਸਕੂਲ ਬੇਲਰਖਾਂ ਪਹੁੰਚ ਕੇ ਸਕੂਲ ਇਮਾਰਤ ਦਾ ਮੁਆਇਨਾ ਕੀਤਾ ਅਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹ੍ਵਾਂ ਸਕੂਲ ਦੀ ਪ੍ਰਯੋਗਸ਼ਾਲਾਵਾਂ ਅਤੇ ਸਹੂਲਤਾਂ ਦਾ ਮੁਆਇਨਾ ਕਰਦੇ ਹੋਏ ਸਕੂਲ ਦੀ ਸਿੱਖਿਅਕ ਗੁਣਵੱਤਾ ਦੀ ਸ਼ਲਾਘਾ ਕੀਤੀ ਤੇ ਸਕੂਲ ਦੀ ਉਪਲਬਧੀਆਂ ਨੂੰ ਮਹੱਤਵਪੂਰਨ ਅਤੇ ਪ੍ਰੇਰਣਾਦਾਇਕ ਦੱਸਦੇ ਹੋਏ ਸਕੂਲ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿੱਚ ਉਪਲਬਧੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਬਲਜੀਤ ਗੋਇਲ ਨੇ ਸਕੂਲ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਕੁਝ ਮੰਗਾਂ ਦਾ ਵੀ ਮੰਗ-ਪੱਤਰ ਮੰਤਰੀ ਨੂੰ ਭੇਟ ਕੀਤਾ ਜਿਸ ਨੂੰ ਮੰਤਰੀ ਨੇ ਜਲਦੀ ਹੀ ਪੂਰੀ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਲੈਕਚਰਾਰ ਪੂਨਮ ਕਟਾਰੀਆ, ਕਿਰਨ, ਰਾਜਬਾਲਾ, ਸੁਨੀਲ ਕੁਮਾਰ,ਪ੍ਰਦੀਪ ਜਾਗਲਾਨ, ਕਪਿਲ ਕੁੰਡੂ, ਸੰਦੀਪ, ਸੁਸ਼ੀਲ, ਵੇਦ ਸਿੰਘ ਅਤੇ ਦਿਲਬਾਗ ਸਿੰਘ ਹਾਜ਼ਰ ਸਨ।