ਸਰਕਾਰ ਦਾ ਆਮਦਨ ਤਿੰਨ ਗੁਣਾਂ ਕਰਨ ਦਾ ਟੀਚਾ: ਜਿੰਦਲ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਮਈ
ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਜ਼ਰੀਆ ਪ੍ਰਤੀ ਵਿਅਕਤੀ ਆਮਦਨ 2047 ਤਕ ਤਿੰਨ ਗੁਣਾਂ ਕਰਨ ਦਾ ਹੈ ਤਦ ਹੀ ਵਿਕਸਤ ਭਾਰਤ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਸੂਬਾ ਸਰਕਾਰ ਵੀ ਇਸ ਉਦੇਸ਼ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਵਿਕਸਤ ਹੋਵੇਗਾ। ਸੰਸਦ ਮੈਂਬਰ ਨਵੀਨ ਜਿੰਦਲ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਦੇ ਸਹਿਯੋਗ ਤੇ ਸਮਰਥਨ ਲਈ ਧੰਨਵਾਦ ਕਰਨ ਲਈ ਪਿੰਡ ਰਾਮ ਸ਼ਰਨ ਮਾਜਰਾ, ਬਾਬੈਨ, ਬਿੰਟ,ਖੈਰਾ, ਖੈਰੀ, ਅੰਤੇੜੀ ਤੇ ਡੇਰਾ ਪੂਰਬੀਆ ਪਿੰਡਾਂ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਨ੍ਹਾਂ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ ਗਰਾਟਾਂ ਦਾ ਵੀ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਨਵੀਨ ਜਿੰਦਲ ਫਾਊਂਡੇਸ਼ਨ ਤੇ ਇਰਮਾ ਆਈਕੈਡ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ 9 ਤੋਂ 11 ਮਈ ਤਕ ਲਗਾਏ ਜਾ ਰਹੇ ਕਿਸਾਨ ਮੇਲੇ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਵਿਕਾਸ ਸ਼ਰਮਾ ਜਾਲਖੇੜੀ, ਸਾਬਕਾ ਪ੍ਰਧਾਨ ਜਸਵਿੰਦਰ ਜੱਸੀ, ਸੈਣੀ ਸਮਾਜ ਸਭਾ ਦੇ ਪ੍ਰਧਾਨ ਗੁਰਨਾਮ ਉਦਾਰਸੀ, ਪਵਨ ਗਰਗ, ਰਾਮ ਸ਼ਰਨ ਮਾਜਰਾ ਦੇ ਸਰਪੰਚ ਸੰਜੀਵ ਸਿੰਗਲਾ, ਬਿੰਟ ਦੀ ਸਰਪੰਚ ਦੀਪਸੀ, ਜਸਬੀਰ ਸਿੰਘ ਪੂਨੀਆ, ਸਰਪੰਚ ਦੀਪਕਾ, ਸਵਰਨਜੀਤ ਕੌਰ, ਸਰਪੰਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਤਿੰਦਰ ਖਹਿਰਾ, ਬਲਾਕ ਪ੍ਰਧਾਨ ਦੁਨੀ ਚੰਦ, ਅਮਿਤ ਸੈਣੀ, ਕੌਸ਼ਲ ਸੈਣੀ, ਮੇਜਰ ਸਿੰਘ ਆਦਿ ਮੌਜੂਦ ਸਨ।