ਸ੍ਰਿਸ਼ਟੀ ਗੁਪਤਾ ਨਾਲ ਰੂਬਰੂ ਸਮਾਗਮ
04:49 AM May 16, 2025 IST
ਪੱਤਰ ਪ੍ਰੇਰਕ
ਯਮੁਨਾਨਗਰ, 15 ਮਈ
ਨਿਊ ਹੈਪੀ ਪਬਲਿਕ ਸਕੂਲ ਸੁਢੈਲ ਵਿੱਚ ਪ੍ਰੇਰਨਾਦਾਇਕ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਜ਼ਿਲ੍ਹਾ ਯਮੁਨਾ ਨਗਰ ਦੀ ਵਧੀਕ ਪੁਲੀਸ ਸੁਪਰਡੈਂਟ ਸ੍ਰਿਸ਼ਟੀ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਪ੍ਰਿੰਸੀਪਲ ਤੋਸ਼ਾਲ ਵਧਵਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਪੁਲੀਸ ਅਧਿਕਾਰੀ ਸ੍ਰਿਸ਼ਟੀ ਗੁਪਤਾ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਸੰਘਰਸ਼, ਯੂਪੀਐੱਸਸੀ ਦੀ ਤਿਆਰੀ ਅਤੇ ਆਪਣੀ ਸਫ਼ਲਤਾ ਪਿੱਛੇ ਸਖ਼ਤ ਮਿਹਨਤ ਬਾਰੇ ਤਜਰਬੇ ਸਾਂਝ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜ਼ਿੰਦਗੀ ਵਿੱਚ ਅਸਫਲ ਹੋਣ ’ਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਆ। ਇਸ ਤੋਂ ਟਰੈਫਿਕ ਨਿਯਮਾਂ ਦੀ ਪਾਲਣਾ ਅਤੇ ਸਾਈਬਰ ਕ੍ਰਾਈਮ ਬਾਰੇ ਜਾਗਰੂਕ ਕੀਤਾ।ਇਸ ਮੌਕੇ ਸਕੂਲ ਦੇ ਡਾਇਰੈਕਟਰ ਵਿਕਾਸ ਸ਼ਰਮਾ ਹਾਜ਼ਰ ਸਨ।
Advertisement
Advertisement