ਮੀਂਹ ਕਾਰਨ ਕਣਕ ਭਿੱਜਣ ’ਤੇ ਪੰਜ ਆੜ੍ਹਤੀਆਂ ਨੂੰ ਨੋਟਿਸ
05:20 AM May 07, 2025 IST
ਪੱਤਰ ਪ੍ਰੇਰਕ
Advertisement
ਸ਼ੇਰਪੁਰ, 6 ਮਈ
ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਨੇ ਮੀਂਹ ਨਾਲ ਕਣਕ ਭਿੱਜਣ ਸਬੰਧੀ ਪਤਾ ਲੱਗਣ ’ਤੇ ਈਨਾਬਾਜਵਾ ਦੇ ਇੱਕ ਅਤੇ ਸ਼ੇਰਪੁਰ ਦੇ ਚਾਰ ਆੜ੍ਹਤੀਆਂ ਨੂੰ ਨੋਟਿਸ ਭੇਜਣ ਦਾ ਖੁਲਾਸਾ ਕੀਤਾ ਹੈ। ਚੇਅਰਮੈਨ ਰਾਜਵਿੰਦਰ ਸਿੰਘ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟ ਮਿਲੀ ਸੀ ਕਿ ਮੀਂਹ ਦੌਰਾਨ ਕੁੱਝ ਆੜ੍ਹਤੀਆਂ ਕੋਲ ਲੋੜੀਦੀਆਂ ਤਰਪਾਲਾਂ ਨਾ ਹੋਣ ਜਾਂ ਫਟੀਆਂ ਤਰਪਾਲਾਂ ਹੋਣ ਕਾਰਨ ਕਣਕ ਭਿੱਜਣ ਦੀਆਂ ਰਿਪੋਰਟਾਂ ਮਿਲੀਆਂ ਸਨ ਅਤੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਦਿਆਂ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਨਿਰਧਾਰਤ ਸਮੇਂ ’ਚ ਖਰੀਦ ਕੇਂਦਰਾਂ ਵਿੱਚ ਲਿਫ਼ਟਿੰਗ ਨਾ ਹੋਣ ਕਾਰਨ ਦੋ ਖਰੀਦ ਏਜੰਸੀਆਂ ਨੂੰ ਕਿਲਾ ਹਕੀਮਾ ਤੇ ਈਨਾਬਾਜਵਾ ’ਚ ਲਿਫਟਿੰਗ ਦੀ ਸਮੱਸਿਆ ਸਬੰਧੀ ਨੋਟਿਸ ਜਾਰੀ ਕੀਤਾ ਹੈ।
Advertisement
Advertisement