ਵਿਦਿਆਰਥੀਆਂ ਦੀ ਨੂੰ ਪਾਇਲਟ ਬਣਨ ਦੇ ਗੁਰ ਦੱਸੇ
05:46 AM May 17, 2025 IST
ਧੂਰੀ: ਇਥੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ ਵਿੱਚ ਵਿਦਿਆਰਥੀਆਂ ਲਈ ‘ਪਾਇਲਟ ਕਿਵੇਂ ਬਣੀਏ’ ਵਿਸ਼ੇ ’ਤੇ ਕਰੀਅਰ ਕਾਊਂਸਲਿੰਗ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦੀ ਅਗਵਾਈ ਦਿੱਲੀ ਤੋਂ ਆਏ ਮਨਜੋਤ ਸਿੰਘ ਭਸੀਨ ਅਤੇ ਇੰਦਰਪਾਲ ਸਿੰਘ ਨੇ ਕੀਤੀ। ਭਾਰਤ ਦੀ ਸਭ ਤੋਂ ਵੱਡੀ ਐਰੋਪਲੇਨ ਕੰਪਨੀ ਵਿੱਚ ਬਤੌਰ ਪਾਇਲਟ ਕੰਮ ਕਰ ਰਹੇ ਕੈਪਟਨ ਪ੍ਰਿਤਪਾਲ ਸਿੰਘ ਨੇ ਵੀ ਆਪਣੀ ਹਾਜ਼ਰੀ ਲਗਵਾਈ। ਮਨਜੋਤ ਸਿੰਘ ਭਸੀਨ ਨੇ ਵਪਾਰਕ ਪਾਇਲਟ ਦੇ ਪੇਸ਼ੇ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਪਾਰਕ ਪਾਇਲਟ ਬਣਨ ਦੀ ਪ੍ਰਕਿਰਿਆ ਅਤੇ ਯੋਗਤਾ ਦੇ ਮਾਪਦੰਡਾਂ ਬਾਰੇ ਦੱਸਿਆ। ਪ੍ਰਿਤਪਾਲ ਸਿੰਘ ਨੇ ਹਵਾਬਾਜ਼ੀ ਦੇ ਖੇਤਰ ਵਿੱਚ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ।
ਸਕੂਲ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਵੀ ਸੰਬੋਧਨ ਕੀਤਾ। -ਖੇਤਰੀ ਪ੍ਰਤੀਨਿਧ
Advertisement
Advertisement
Advertisement