ਗੁਰੂ ਤੇਗ ਬਹਾਦਰ ਕਾਲਜ ਦਾ ਨਤੀਜਾ ਸ਼ਾਨਦਾਰ
05:46 AM May 17, 2025 IST
ਲਹਿਰਾਗਾਗਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਵਿੱਚ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈਨ ਲਹਿਲ ਖੁਰਦ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਿੰਸੀਪਲ ਰੀਤੂ ਗੋਇਲ ਨੇ ਦੱਸਿਆ ਕਿ ਆਰਟਸ ਵਿੱਚੋਂ ਜਸਪ੍ਰੀਤ ਕੌਰ ਨੇ 89% , ਹਰਮਨਦੀਪ ਕੌਰ ਨੇ 87.6% ਅਤੇ ਨਵਜੋਤ ਕੌਰ 86.6% ਅੰਕ ਪ੍ਰਾਪਤ ਕੀਤੇ। ਇਸ ਤਰਾਂ ਹੀ ਬਾਰ੍ਹਵੀਂ ਕਾਮਰਸ ਕਲਾਸ ਵਿੱਚੋਂ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ 89.8%, ਨਿਧੀ ਸਿੰਗਲਾਨੇ 89.60% ਅਤੇ ਹਰਮਨਪ੍ਰੀਤ ਕੌਰ ਨੇ 84.4% ਅੰਕ ਹਾਸਿਲ ਕੀਤੇ ਹਨ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ ਨੇ ਸਾਰੇ ਵਿਦਿਆਰਥੀਆ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
Advertisement
Advertisement
Advertisement