ਮਾਲੇਰਕੋਟਲਾ ਤੇ ਸੰਗਰੂਰ ਦੀਆਂ ਜਥੇਬੰਦਕ ਟੀਮਾਂ ਦਾ ਗਠਨ
ਮਾਲੇਰਕੋਟਲਾ, 7 ਅਪਰੈਲ
ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਬਣੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਅੱਜ ਸਥਾਨਕ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਵਿਖੇ ਕੀਤੀ ਗਈ ਜ਼ਿਲ੍ਹਾ ਮਾਲੇਰਕੋਟਲਾ ਅਤੇ ਸੰਗਰੂਰ ਦੀ ਸਾਂਝੀ ਮੀਟਿੰਗ ਵਿੱਚ ਉਚੇਚੇ ਤੌਰ ’ਤੇ ਸ਼ਾਮਲ ਹੋਏ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸ਼ੇਮ ਸਿੰਘ ਵੱਲੋਂ ਦੋਵੇਂ ਜ਼ਿਲ੍ਹਿਆਂ ਦੀਆਂ ਇੰਚਾਰਜ ਪੰਚ ਪ੍ਰਧਾਨੀ ਕਮੇਟੀਆਂ ਦਾ ਗਠਿਨ ਕੀਤਾ ਗਿਆ। ਜ਼ਿਲ੍ਹਾ ਅਬਜਰਵਰ ਭਾਈ ਜਸਵਿੰਦਰ ਸਿੰਘ ਡਰੋਲੀ ਦੀ ਨਿਗਰਾਨੀ ਹੇਠ ਪਾਰਟੀ ਦੀ ਜ਼ਿਲ੍ਹਾ ਮਾਲੇਰਕੋਟਲਾ ਕਮੇਟੀ (ਦਿਹਾਤੀ) ਵਿਚ ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਪਰਸਨ ਸਿੰਘ ਲਸੋਈ, ਮਿਹਰਦੀਨ ਬਿੰਝੋਕੀ, ਰਾਜਵਿੰਦਰ ਸਿੰਘ ਮੰਡੀਆਂ, ਹਰਮੀਤ ਸਿੰਘ ਅਮਰਗੜ੍ਹ ਅਤੇ ਗੁਰਵਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ਿਲ੍ਹੇ ਦੀ ਸ਼ਹਿਰੀ ਕਮੇਟੀ ਵਿੱਚ ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਮੁਹੰਮਦ ਕਲੀਮ, ਬੀਬੀ ਅੰਜ਼ੁਮ ਅਫ਼ਤਾਬ, ਡਾ. ਮੁਹੰਮਦ ਹਲੀਮ ਅਤੇ ਗੁਰਦੀਪ ਸਿੰਘ ਸ਼ਾਮਲ ਹਨ। ਜ਼ਿਲ੍ਹਾ ਸੰਗਰੂਰ ਲਈ ਪਾਰਟੀ ਆਬਜ਼ਰਵਰ ਬਲਜਿੰਦਰ ਸਿੰਘ ਲਸੋਈ ਦੀ ਨਿਗਰਾਨੀ ਹੇਠ ਜ਼ਿਲ੍ਹਾ ਕਮੇਟੀ ਵਿਚ ਸਰਪੰਚ ਬਲਜੀਤ ਸਿੰਘ ਤਰੰਜੀ ਖੇੜਾ, ਅਵਤਾਰ ਸਿੰਘ ਸ਼ੇਰੋਂ, ਬਾਜ਼ ਸਿੰਘ ਰੱਤਾਖੇੜਾ, ਗੁਰਪਰੀਤ ਸਿੰਘ ਗੋਲਡੀ ਬਡਬਰ, ਵਰਮਾ ਸਿੰਘ ਖਾਲਸ਼ਾ ਅਤੇ ਹਰਦੇਵ ਸਿੰਘ ਦਰੋਗੇਵਾਲ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਬਾਪੂ ਤਰਸ਼ੇਮ ਸਿੰਘ ਖਾਲਸਾ ਨੇ ਸੰਗਤ ਨੂੰ ਪਾਰਟੀ ਵੱਲੋਂ ਵਿਸਾਖੀ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।