ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਚੇਅਰਮੈਨ ਨੇ ਅਹੁਦਾ ਸੰਭਾਲਿਆ
ਮਾਲੇਰਕੋਟਲ, 1 ਅਪਰੈਲ
ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਨਵ-ਨਿਯੁਕਤ ਚੇਅਰਮੈਨ ਜਾਫ਼ਰ ਅਲੀ ਨੇ ਅਹੁਦਾ ਸੰਭਾਲਿਆ, ਇਸ ਮੌਕੇ ਵਿਧਾਇਕ ਮਾਲੇਰਕੋਟਲਾ ਮੁਹੰਮਦ ਜਮੀਲ ਉਰ ਰਹਿਮਾਨ ਵੀ ਹਾਜ਼ਰ ਰਹੇ। ਤਾਜਪੋਸ਼ੀ ਸਮਾਗਮ ਨੇ ਵੱਡੀ ਰੈਲੀ ਦਾ ਰੂਪ ਧਾਰ ਲਿਆ, ਜਿਸ ਵਿੱਚ ਪਾਰਟੀ ਦੇ ਵਾਲੰਟੀਅਰ, ਪੰਚ-ਸਰਪੰਚ, ਵਰਕਰ, ਆਗੂ ਅਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਇਸ ਮੌਕੇ ਡਾਕਟਰ ਜਮੀਲ-ਉਰ ਰਹਿਮਾਨ ਦੇ ਸ਼ਰੀਕ-ਏ-ਹਯਾਤ (ਸੁਪਤਨੀ) ਫ਼ਰਿਆਲ ਰਹਿਮਾਨ, ਚੇਅਰਮੈਨ ਪੰਜਾਬ ਜੈਨਕੋ ਲਿਮਟਿਡ ਨਵਜੋਤ ਸਿੰਘ ਜਰਗ, ਪੰਜਾਬ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਮਾਰਕੀਟ ਕਮੇਟੀ ਸੰਦੌੜ ਕਰਮਜੀਤ ਸਿੰਘ ਕੁਠਾਲਾ, ਏ.ਕੇ.ਵਾਈ.ਮੂਨਿਸ ਰਹਿਮਾਨ, ਮੁਹੰਮਦ ਇਮਰਾਨ, ਕੇਵਲ ਸਿੰਘ ਜਾਗੋਵਾਲ, ਬਲਾਕ ਪ੍ਰਧਾਨ ਹਲੀਮ, ਸਾਬਰ ਰਤਨ,ਅਸਲਮ ਭੱਟੀ,ਚਰਨਜੀਤ ਸਿੰਘ ਚੀਮਾ, ਜਗਤਾਰ ਸਿੰਘ ਜੱਸਲ,ਸੋਸ਼ਲ ਮੀਡੀਆ ਇੰਚਾਰਜ ਯਾਸਰ ਅਰਫਾਤ,ਪ੍ਰਧਾਨ ਟਰੱਕ ਯੂਨੀਅਨ ਸੰਤੋਖ ਸਿੰਘ,ਪ੍ਰਧਾਨ ਟਰੱਕ ਯੂਨੀਅਨ ਮਾਲੇਰਕੋਟਲਾ ਨਰਿੰਦਰ ਸੋਹੀ ਨੇ ਪਾਰਟੀ ਦਾ ਜੁਝਾਰੂ ਆਗੂ ਦਸਦਿਆਂ ਵਧਾਈ ਦਿੱਤੀ ਤੇ ਕਿਹਾ ਕਿ ਉਮੀਦ ਹੈ ਕਿ ਮਾਰਕੀਟ ਕਮੇਟੀ ਅਦਾਰਾ ਹੁਣ ਹੋਰ ਵੀ ਤਰੱਕੀਆਂ ਕਰੇਗਾ। ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਨਵ ਨਿਯੁਕਤ ਚੇਅਰਮੈਨ ਨੂੰ ਮੁਬਾਰਕਬਾਦ ਦਿੱਤੀ। ਨਵ-ਨਿਯੁਕਤ ਚੇਅਰਮੈਨ ਜਾਫ਼ਰ ਅਲੀ ਨੇ ਕਿਹਾ ਕਿ ਕਿਸਾਨਾਂ, ਆੜ੍ਹਤੀਆਂ, ਮਾਰਕੀਟ ਕਮੇਟੀ ਮਾਲੇਰਕੋਟਲਾ ’ਚ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਨ ਦੇ ਸੰਭਵ ਉਪਰਾਲੇ ਕੀਤੇ ਜਾਣਗੇ।