ਮਾਤਾ ਬੀਬੜੀਆਂ ਮਾਈਆਂ ਮੰਦਰ ਪ੍ਰਬੰਧਕ ਕਮੇਟੀ ਦੀ ਚੋਣ
ਸ਼ਹਿਣਾ, 10 ਮਈ
ਮਾਤਾ ਬੀਬੜੀਆਂ ਮਾਈਆਂ ਮੰਦਰ ਸ਼ਹਿਣਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਪੰਚ ਕਰਮਜੀਤ ਕੌਰ ਅਤੇ ਨਾਜਮ ਸਿੰਘ ਦੀ ਦੇਖ ਰੇਖ ਹੇਠ ਕੀਤੀ ਗਈ ਜਿਸ ਦੌਰਾਨ ਕਮੇਟੀ ਦਾ ਵਿਸਥਾਰ ਵੀ ਕੀਤਾ ਗਿਆ। ਇਸ ਚੋਣ ਵਿੱਚ ਅਮਰੀਕ ਸਿੰਘ ਬੀਕਾ ਨੂੰ ਪ੍ਰਧਾਨ ਚੁਣਿਆ ਗਿਆ ਜਦਕਿ ਮੋਹਿਤ ਕੁਮਾਰ ਮੰਨਾ ਅਤੇ ਹਰਿੰਦਰ ਦਾਸ ਤੋਤਾ ਨੂੰ ਚੇਅਰਮੈਨ ਚੁਣਿਆ ਗਿਆ। ਇਸੇ ਤਰ੍ਹਾਂ ਬੀਰਬਲ ਦਾਸ ਬੱਲਾ ਨੂੰ ਸੀਨੀਅਰ ਮੀਤ ਪ੍ਰਧਾਨ, ਹਰਮੇਲ ਸਿੰਘ ਟੱਲੇਵਾਲੀਆਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਜਦਕਿ ਜਤਿੰਦਰ ਸਿੰਘ ਖਹਿਰਾ, ਕੁਲਦੀਪ ਸਿੰਘ ਪਟਵਾਰੀ ਅਤੇ ਅਵਤਰਨ ਸਿੰਘ ਤਰਨੀ ਨੂੰ ਸੈਕਟਰੀ ਚੁਣਿਆ ਗਿਆ।
ਇਸ ਤੋਂ ਇਲਾਵਾ ਡਾਕਟਰ ਅਨਿਲ ਕੁਮਾਰ ਗਰਗ ਨੂੰ ਖਜ਼ਾਨਚੀ ਅਤੇ ਕ੍ਰਿਸ਼ਨ ਮਿੱਤਲ ਕਾਕੂ ਸਹਾਇਕ ਖਜ਼ਾਨਚੀ ਤੇ ਨਰਿੰਦਰ ਕੁਮਾਰ ਸਿੰਗਲਾ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ ਜਦਕਿ ਹਰਨੇਕ ਸਿੰਘ ਸੈਕਟਰੀ, ਅਜੈਬ ਸਿੰਘ, ਰੂਪ ਸਿੰਘ ਮਿਸਤਰੀ, ਭੋਲਾ ਸਿੰਘ, ਮੱਘਰ ਸਿੰਘ ਖਾਲਸਾ ਅਤੇ ਵਰਿੰਦਰ ਸ਼ਰਮਾ ਮੁੱਖ ਸਲਾਹਕਾਰ ਚੁਣੇ ਗਏ ਤੇ ਬਿਮਲ ਕੁਮਾਰ ਬਾਂਸਲ ਅਤੇ ਗੁਰਵਿੰਦਰ ਸਿੰਘ ਨਾਮਧਾਰੀ ਸਲਾਹਕਾਰ ਬਣਾਏ ਗਏ ਹਨ।
ਇਸ ਮੌਕੇ ਡਾਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਮੰਦਰ ਕੈਂਪਸ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਹੁਣ ਹਰ ਐਤਵਾਰ ਨੂੰ ਸ਼ਰਧਾਲੂਆਂ ਲਈ ਮੰਦਰ ਵਿੱਚ ਲੰਗਰ, ਚਾਹ ਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ।