ਮਹਾਰਾਣਾ ਪ੍ਰਤਾਪ ਦੇ ਵੰਸ਼ਜ ਅਰਵਿੰਦ ਸਿੰਘ ਮੇਵਾੜ ਦਾ ਦੇਹਾਂਤ
04:34 AM Mar 17, 2025 IST
ਜੈਪੁਰ, 16 ਮਾਰਚ
Advertisement
ਮੇਵਾੜ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਮੈਂਬਰ ਅਤੇ ਐੱਚਆਰਐੱਚ ਹੋਟਲ ਸਮੂਹ ਦੇ ਚੇਅਰਮੈਨ ਅਰਵਿੰਦ ਸਿੰਘ ਮੇਵਾੜ ਦਾ ਉਦੈਪੁਰ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਮੇਵਾੜ, ਰਾਜਾ ਮਹਾਰਾਣਾ ਪ੍ਰਤਾਪ ਦੇ ਵੰਸ਼ਜ ਸਨ ਅਤੇ ਲੰਬੇ ਸਮੇਂ ਤੋਂ ਬਿਮਾਰ ਸਨ। ਉਦੈਪੁਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਸਿਟੀ ਪੈਲੇਸ’ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਵਿਜੈਰਾਜ ਕੁਮਾਰੀ, ਪੁੱਤਰ ਲਕਸ਼ੈਰਾਜ ਸਿੰਘ ਮੇਵਾੜ ਅਤੇ ਧੀਆਂ ਭਾਰਗਵੀ ਕੁਮਾਰੀ ਮੇਵਾੜ ਤੇ ਪਦਮਜਾ ਕੁਮਾਰ ਪਰਮਾਰ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਹੋਵੇਗਾ। ਉਦੈਪੁਰ ਸਿਟੀ ਪੈਲੇਸ ਐਤਵਾਰ ਤੇ ਸੋਮਵਾਰ ਨੂੰ ਸੈਲਾਨੀਆਂ ਲਈ ਬੰਦ ਰਹੇਗਾ। ਉਹ ਭਗਵੰਤ ਸਿੰਘ ਮੇਵਾੜ ਅਤੇ ਸੁਸ਼ੀਲਾ ਕੁਮਾਰੀ ਦੇ ਛੋਟੇ ਪੁੱਤਰ ਸਨ। ਉਨ੍ਹਾਂ ਦੇ ਵੱਡੇ ਭਰਾ ਮਹਿੰਦਰ ਸਿੰਘ ਮੇਵਾੜ ਦਾ ਪਿਛਲੇ ਸਾਲ ਨਵੰਬਰ ਵਿੱਚ ਦੇਹਾਂਤ ਹੋ ਗਿਆ ਸੀ। -ਪੀਟੀਆਈ
Advertisement
Advertisement