‘ਮਹਾਰਥੀ’ ਨਾਟਕ ਦਾ ਮੰਚਨ
05:50 AM Apr 22, 2025 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 21 ਅਪਰੈਲ
ਸਥਾਨਕ ਕਲਾਧਾਰਾ ਥੀਏਟਰ ਗਰੁੱਪ ਵੱਲੋਂ ਫ਼ਰੂਕਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਛਾਉਣੀ ਦੇ ਹਾਲ ਵਿਚ ਗਰੁੱਪ ਦੇ ਸੰਸਥਾਪਕ ਪ੍ਰਧਾਨ ਅੰਕੁਰ ਮਿਸ਼ਰਾ ਦੀ ਨਿਰਦੇਸ਼ਨਾ ਹੇਠ ਮਹਾਂਭਾਰਤ ਦੇ ਪਾਤਰ ਕਰਨ ਦੀ ਪੀੜਾ ਨੂੰ ਪੇਸ਼ ਕਰਦਾ ਨਾਟਕ ‘ਮਹਾਰਥੀ’ ਦਾ ਮੰਚਨ ਕੀਤਾ ਗਿਆ। ਨਾਟਕ ਵਿਚ ਦਰਸਾਈ ਗਈ ਕਰਨ ਦੀ ਪੀੜਾ ਨੂੰ ਦੇਖ ਕੇ ਦਰਸ਼ਕ ਭਾਵੁਕ ਹੋ ਗਏ।ਇਸ ਮੌਕੇ ਤੇ ਮੁੱਖ ਮਹਿਮਾਨ ਅੰਬਾਲਾ ਸਦਰ ਨਗਰ ਕੌਂਸਲ ਦੀ ਨਵੀਂ ਚੁਣੀ ਗਈ ਚੇਅਰਪਰਸਨ ਸਵਰਨ ਕੌਰ ਸੀ ਜਦੋਂ ਕਿ ਕੌਂਸਲਰ ਸ਼ਿਵਾਜੀ ਕਾਕਰਾਨ, ਕੌਂਸਲਰ ਸੰਜੀਵ ਅਤਰੀ ਅਤੇ ਸਕੂਲ ਪ੍ਰਿੰਸੀਪਲ ਕੇਪੀ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਮੌਜੂਦ ਰਹੇ।
Advertisement
Advertisement