ਭੰਨ-ਤੋੜ ਤੇ ਕੁੱਟਮਾਰ ਦੇ ਮਾਮਲੇ ’ਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
05:45 AM Mar 30, 2025 IST
ਪੱਤਰ ਪ੍ਰੇਰਕ
ਭਦੌੜ, 29 ਮਾਰਚ
Advertisement
ਇਥੇ ਬੀਤੇ ਦਿਨੀ ਸਪੈਸ਼ਲ ਭਰਨ ਨੂੰ ਲੈ ਕੇ ਟੈਂਡਰ ਠੇਕੇਦਾਰ ਦੇ ਡਰਾਈਵਰਾਂ ਦੀ ਕੁੱਟਮਾਰ ਕਰਨ ਅਤੇ ਗੱਡੀਆਂ ਦੀ ਭੰਨਤੋੜ ਕਰਨ ਦੇ ਦੋਸ਼ ਹੇਠ ਪੁਲੀਸ ਨੇ 30 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਭਦੌੜ ਦੇ ਐੱਸਐੱਚਓ ਗੁਰਵਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਟੈਂਡਰ ਲਾਉਣ ਵਾਲੇ ਠੇਕੇਦਾਰ ਦੇ ਡਰਾਈਵਰ ਨਜ਼ੀਰ ਮੁਹੰਮਦ ਪੁੱਤਰ ਸ਼ਫੀ ਮੁਹੰਮਦ ਵਾਸੀ ਪਿੰਡ ਚੰਨਣਵਾਲ ਦੇ ਬਿਆਨਾਂ ਦੇ ਆਧਾਰ ’ਤੇ ਠੇਕੇਦਾਰ ਦੀਆਂ ਗੱਡੀਆਂ ਭੰਨਣ ਤੇ ਡਰਾਈਵਰਾਂ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਵੱਖ ਵੱਖ ਧਰਾਵਾਂ ਤਹਿਤ ਥਾਣਾ ਭਦੌੜ ਵਿੱਚ 30 ਅਣਪਛਾਤੇ ਵਿਅਕਤੀਆਂ ਖ਼ਿਲਾਫ਼ 115/2,126/2, 191/3,190,324/4 ਬੀਐੱਨਐੱਸ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਝਗੜੇ ਦੌਰਾਨ ਕਈ ਜਣੇ ਜ਼ਖ਼ਮੀ ਹੋ ਗਏ ਸਨ ਅਤੇ ਗੱਡੀਆਂ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਸੀ।
Advertisement
Advertisement