ਭੇਤ-ਭਰੀ ਮੌਤ: ਚੌਵੀਂ ਘੰਟਿਆਂ ਵਿੱਚ ਤਿੰਨ ਮੁਲਜ਼ਮ ਕਾਬੂ
12:32 PM Feb 07, 2023 IST
ਪੱਤਰ ਪ੍ਰੇਰਕ
Advertisement
ਮਸਤੂਆਣਾ ਸਾਹਿਬ, 6 ਫਰਵਰੀ
ਇੱਥੋਂ ਨੇੜਲੇ ਪਿੰਡ ਲੱਡਾ ਵਿੱਚ ਬੀਤੇ ਦਿਨੀਂ ਹੋਏ ਜਬਰਵੀਰ ਸਿੰਘ (35) ਦੇ ਕਤਲ ਦੇ ਮਾਮਲੇ ਵਿਚ ਪੁਲੀਸ ਨੇ 24 ਘੰਟਿਆਂ ਵਿਚ ਇਸ ਕਤਲ ਦੇ ਕੇਸ ਦੀ ਪੜਤਾਲ ਕਰਨ ਉਪਰੰਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਦਰ ਧੂਰੀ ਦੇ ਸਬ ਇੰਸਪੈਕਟਰ ਰਾਜਵੰਤ ਸਿੰਘ ਅਨੁਸਾਰ ਜਬਰਵੀਰ ਦੇ ਭਰਾ ਨੇ ਦੋਸ਼ ਲਾਇਆ ਸੀ ਕਿ ਪਿੰਡ ਨਾਇਕ ਬਸਤੀ ਲੱਡਾ ਕੋਠੀ ਦੇ ਗੁਰਪਿੰਦਰ ਸਿੰਘ ਉਰਫ਼ ਕਾਕਾ, ਜਸਪਾਲ ਸਿੰਘ ਉਰਫ ਸਨੀ ਅਤੇ ਗਗਨਦੀਪ ਸਿੰਘ ਉਰਫ ਗੱਗੀ ਵਾਸੀ ਨਾਇਕ ਪੱਤੀ ਲੱਡਾ ਨੇ ਪੁਰਾਣੀ ਰੰਜਿਸ਼ ਤਹਿਤ ਤੇਜ਼ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਸੀ। ਐੱਸਆਈ ਰਾਜਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਸਮੇਂ ਵਰਤੇ ਗਏ ਹਥਿਆਰ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ‘ਤੇ ਲਿਆ ਗਿਆ ਹੈ।
Advertisement
Advertisement