ਸਮਾਜ ਸੇਵੀ ਦਲਜੀਤ ਜ਼ਖ਼ਮੀ ਦਾ ਸਨਮਾਨ
05:53 AM Apr 30, 2025 IST
ਸੰਗਰੂਰ: ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਉੱਘੇ ਸਮਾਜ ਸੇਵੀ ਦਲਜੀਤ ਸਿੰਘ ਜ਼ਖ਼ਮੀ ਦਾ ਅੱਜ ਇਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਇਹ ਸਨਮਾਨ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ, ਚੇਅਰਮੈਨ ਇੰਜਨੀਅਰ ਪ੍ਰਵਿਨ ਬਾਂਸਲ, ਸੀਨੀਅਰ ਸਰਪ੍ਰਸਤ ਬਲਦੇਵ ਸਿੰਘ ਗੋਸਲ, ਸਰਪ੍ਰਸਤ ਓਪੀ ਕਪਿਲ, ਰਾਜ ਕੁਮਾਰ ਅਰੋੜਾ ਦੀ ਸਾਂਝੀ ਅਗਵਾਈ ਹੇਠ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਦਲਜੀਤ ਸਿੰਘ ਜ਼ਖ਼ਮੀ ਪਿਛਲੇ ਲਗਭਗ 20 ਸਾਲਾਂ ਤੋਂ ਖੱਤਰੀ ਸਭਾ ਪੰਜਾਬ ਦੇ ਪ੍ਰਧਾਨ ਚਲੇ ਆ ਰਹੇ ਹਨ। ਉਨ੍ਹਾਂ ਨੂੰ ਲੋੜਵੰਦਾਂ ਦੀ ਮਦਦ ਬਦਲੇ ਇਹ ਸਨਮਾਨ ਦਿੱਤਾ ਗਿਆ। ਇਸ ਮੌਕੇ ਅਵਿਨਾਸ਼ ਸਰਮਾ, ਸੁਰਿੰਦਰ ਸਿੰਘ ਸੋਢੀ, ਕਰਨੈਲ ਸਿੰਘ ਸੇਖੋਂ, ਓਮ ਪ੍ਰਕਾਸ਼ ਖਿਪਲ, ਰਾਜ ਕੁਮਾਰ ਬਾਂਸਲ, ਲਾਲ ਚੰਦ ਸੈਣੀ, ਗੁਰਦੇਵ ਸਿੰਘ ਭੂਲਰ ਤੇ ਪਰਮਜੀਤ ਕੌਰ ਬਾਲੀਆ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
Advertisement
Advertisement