ਪਰਸ਼ੂਰਾਮ ਜੈਅੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ
05:51 AM Apr 30, 2025 IST
ਮੇਜਰ ਸਿੰਘ ਮੱਟਰਾਂ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਭਗਵਾਨ ਪਰਸ਼ੂਰਾਮ ਭਵਨ ਵਿੱਚ ਭਗਵਾਨ ਪਰਸ਼ੂਰਾਮ ਦੀ ਜੈਅੰਤੀ ਮਨਾਈ ਗਈ। ਇਸ ਮੌਕੇ ਸ਼ਾਸਤਰੀ ਰਮੇਸ਼ ਦੀ ਟੀਮ ਨੇ ਰਮਾਇਣ ਦੇ ਪਾਠ ਦੇ ਭੋਗ ਪਾਏ। ਸਮਾਗਮ ਵਿੱਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਭਵਨ ਵਿੱਚ ਸ਼ੈੱਡ ਦੀ ਉਸਾਰੀ ਅਤੇ ਪਾਣੀ ਲਈ ਸਬਮਰਸੀਬਲ ਮੋਟਰਾਂ ਜਲਦੀ ਹੀ ਲਗਵਾਉਣ ਦਾ ਐਲਾਨ ਕੀਤਾ। ਉਨ੍ਹਾਂ ਦੇ ਨਾਲ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਕਾਂਤਾ ਗੋਇਲ, ਮਾਰਕੀਟ ਕਮੇਟੀ ਚੇਅਰਮੈਨ ਸ਼ੀਸ਼ ਪਾਲ ਆਨੰਦ, ਸਾਬਕਾ ਪ੍ਰਧਾਨ ਗੁਰਲਾਲ ਸਿੰਘ, ਰਾਜੀਵ ਸ਼ਰਮਾ ਤੇ ਭਵਨ ਦੇ ਸੰਸਥਾਪਕ ਰਾਮ ਲਾਲ ਸ਼ਰਮਾ ਨੇ ਆਪਣੀ ਮਾਤਾ ਜਲ ਦੇਵੀ ਦੀ ਯਾਦ ਵਿੱਚ ਅਧੂਰੀ ਇਮਾਰਤ ਦਾ ਕੰਮ ਮੁਕੰਮਲ ਕਰਵਾਉਣ ਅਤੇ ਸਿਹਤ ਕੈਂਪ ਲਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਧਾਨ ਰਾਮ ਸਰੂਪ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਔਰਤਾਂ ਨੇ ਪ੍ਰਾਚੀਨ ਸ਼ਿਵ ਮੰਦਿਰ ਤੋਂ ਪਰਸ਼ੂਰਾਮ ਭਵਨ ਤੱਕ ਕਲਸ਼ ਯਾਤਰਾ ਕੀਤੀ। ਸਮਾਗਮ ਵਿੱਚ ਕਾਂਗਰਸੀ ਆਗੂ ਸਨਮੀਕ ਹੈਨਰੀ, ਰਵਿੰਦਰ ਸਿੰਘ ਟੁਰਨਾ, ਓਐੱਸਡੀ ਬੀਬੀ ਭੱਠਲ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਜੀਪੀਐੱਫ ਦੇ ਸੰਸਥਾਪਕ ਜੱਸ ਪੇਂਟਰ ਅਤੇ ਕਾਲੀ ਮਾਤਾ ਮੰਦਰ ਦੇ ਪ੍ਰਧਾਨ ਰਾਜ ਮੋਦਗਿਲ ਆਦਿ ਹਾਜ਼ਰ ਸਨ।
Advertisement
ਭਵਾਨੀਗੜ੍ਹ, 29 ਅਪੈਰਲ
ਇੱਥੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਬ੍ਰਾਹਮਣ ਸਭਾ ਭਵਾਨੀਗੜ੍ਹ ਵੱਲੋਂ ਮਨਦੀਪ ਕੁਮਾਰ ਅੱਤਰੀ ਦੀ ਅਗਵਾਈ ਹੇਠ ਪਰਸ਼ੂ ਰਾਮ ਜੈਅੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਸੁੰਦਰ ਪਾਠ ਅਤੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਮੂਹ ਭਾਈਚਾਰੇ ਨੂੰ ਭਗਵਾਨ ਪਰਸ਼ੂਰਾਮ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਲੋੜ ਹੈ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਸਭਾ ਦੇ ਸਰਪ੍ਰਸਤ ਪਵਨ ਕੁਮਾਰ ਸ਼ਰਮਾ, ਪ੍ਰਧਾਨ ਮਨਦੀਪ ਕੁਮਾਰ ਅੱਤਰੀ, ਜਨਰਲ ਸਕੱਤਰ ਡਾ ਰਿੰਪੀ ਸ਼ਰਮਾ, ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ, ਪ੍ਰਦੀਪ ਮਿੱਤਲ, ਜਗਤਾਰ ਨਮਾਦਾ, ਸਰਬਜੀਤ ਸਿੰਘ, ਤੇਜਿੰਦਰ ਸ਼ਰਮਾ ਪਾਲੀ, ਹਰਵਿੰਦਰ ਕੁਮਾਰ ਨੀਟਾ, ਦਵਿੰਦਰ ਮੋਦਗਿਲ ਤੇ ਵਿਪਨ ਸ਼ਰਮਾ ਆਦਿ ਹਾਜ਼ਰ ਸਨ।
Advertisement
Advertisement