ਭੂਰਾ ਸਿੰਘ ਬੀਕੇਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਬਣੇ
12:32 PM Feb 07, 2023 IST
Advertisement
ਲਹਿਰਾਗਾਗਾ: ਇੱਥੇ ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਘਰੇਲੂ ਮਜਬੂਰੀਆਂ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਕਾਰਨ ਅੱਜ ਯੂਨੀਅਨ ਦੀ ਇਕੱਤਰਤਾ ਸਥਾਨਕ ਭਗਤ ਧੰਨਾ ਸਿੰਘ ਗੁਰੂਘਰ ਵਿੱਚ ਹੋਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਹਿਗੜ੍ਹ ਭਾਦਸੋਂ, ਜ਼ਿਲ੍ਹਾ ਵਿੱਤ ਸਕੱਤਰ ਕਸ਼ਮੀਰ ਸਿੰਘ ਕਾਕੜਾ, ਬਲਾਕ ਪ੍ਰਧਾਨ ਭਵਾਨੀਗੜ੍ਹ ਕਰਨੈਲ ਸਿੰਘ ਕਾਕੜਾ, ਦਿੜਬਾ ਬਲਾਕ ਪ੍ਰਧਾਨ ਸੁਖਚੈਨ ਸਿੰਘ ਸ਼ਾਦੀ ਹਰੀ, ਬਲਾਕ ਆਗੂ ਗੁਰਦੀਪ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਅੱਜ ਹੋਈ ਚੋਣ ਵਿਚ ਸਰਬ ਸੰਮਤੀ ਨਾਲ ਭੂਰਾ ਸਿੰਘ ਸਲੇਮਗੜ ਨੂੰ ਬਲਾਕ ਪ੍ਰਧਾਨ, ਜਗਤਾਰ ਸਿੰਘ ਸ਼ੇਰਗੜ ਸੀਨੀਅਰ ਮੀਤ ਪ੍ਰਧਾਨ, ਜਗਜੀਤ ਸਿੰਘ ਗਦੜਿਆਣੀ ਅਤੇ ਸੁਖਦੇਵ ਸਿੰਘ ਨੰਗਲਾ ਮੀਤ ਪ੍ਰਧਾਨ, ਤਰਸੇਮ ਸਿੰਘ ਰਾਏਧਰਾਣਾ ਸੰਗਠਨ ਸਕੱਤਰ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਨਿਰਭੈ ਸਿੰਘ ਕੱਲਰਭੈਣੀ ਸਕੱਤਰ ਅਤੇ ਲਖਵਿੰਦਰ ਸਿੰਘ ਡੂਡੀਆਂ ਖ਼ਜ਼ਾਨਚੀ ਚੁਣੇ ਗਏ। -ਪੱਤਰ ਪ੍ਰੇਰਕ
Advertisement
Advertisement