ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਤੇ ਨੇਪਾਲ ਵੱਲੋਂ ਕਮਿਊਨਿਟੀ ਵਿਕਾਸ ਪ੍ਰਾਜੈਕਟਾਂ ਲਈ ਸਮਝੌਤੇ

04:26 AM Apr 03, 2025 IST
ਭਾਰਤ ਤੇ ਨੇਪਾਲ ਵਿਚਾਲੇ ਸਮਝੌਤੇ ਦੇ ਦਸਤਾਵੇਜ਼ ਵਟਾਉਂਦੇ ਹੋਏ ਦੋਵਾਂ ਮੁਲਕਾਂ ਦੇ ਅਧਿਕਾਰੀ।

ਕਾਠਮੰਡੂ, 2 ਅਪਰੈਲ
ਭਾਰਤ ਤੇ ਨੇਪਾਲ ਨੇ ਗੁਆਂਢੀ ਮੁਲਕ (ਨੇਪਾਲ) ਵਿੱਚ ਵਧੇਰੇ ਪ੍ਰਭਾਵ ਪਾਉਣ ਵਾਲੇ ਕਮਿਊਨਿਟੀ ਵਿਕਾਸ ਪ੍ਰਾਜੈਕਟਾਂ ਲਈ 10 ਸਮਝੌਤਿਆਂ (ਐੱਮਓਯੂਜ਼) ’ਤੇ ਸਹੀ ਪਾਈ ਹੈ। ਇਨ੍ਹਾਂ ਪ੍ਰਾਜੈਕਟਾਂ ਲਈ ਭਾਰਤ 62.5 ਕਰੋੜ ਨੇਪਾਲੀ ਰੁਪਏ ਦੀ ਮਦਦ ਕਰੇਗਾ। ਇਕ ਅਧਿਕਾਰਤ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ਗਈ। ਭਾਰਤੀ ਦੂਤਘਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਸਿੱਖਿਆ, ਸਿਹਤ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਵਿਕਾਸ ਲਈ ਬੀਤੇ ਦਿਨ ਦੋਵੇਂ ਦੇਸ਼ਾਂ ਵੱਲੋਂ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ ਗਏ। ਦੂਤਾਵਾਸ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਜਾਰੀ ਪੋਸਟ ਵਿੱਚ ਦੱਸਿਆ, ‘‘ਇਨ੍ਹਾਂ ਉੱਚ ਪ੍ਰਭਾਵ ਵਾਲੇ ਕਮਿਊਨਿਟੀ ਵਿਕਾਸ ਪ੍ਰਾਜੈਕਟਾਂ (ਐੱਚਆਈਸੀਡੀਪੀ) ਦਾ ਨਿਰਮਾਣ ਨੇਪਾਲ-ਭਾਰਤ ਵਿਕਾਸ ਸਹਿਯੋਗ ਤਹਿਤ ਸਿੱਖਿਆ, ਸਿਹਤ ਅਤੇ ਸੱਭਿਆਚਾਰਕ ਖੇਤਰਾਂ ’ਚ ਕੀਤਾ ਜਾ ਰਿਹਾ ਹੈ।’’ ਪ੍ਰੈੱਸ ਬਿਆਨ ਮੁਤਾਬਕ ਇਨ੍ਹਾਂ ਪ੍ਰਾਜੈਕਟਾਂ ਦੇ ਅਮਲ ਨਾਲ ‘ਨੇਪਾਲ ਦੇ ਲੋਕਾਂ ਨੂੰ ਬਿਹਤਰ ਸਿੱਖਿਆ, ਸਿਹਤ ਦੇਖਭਾਲ ਅਤੇ ਸੱਭਿਆਚਾਰਕ ਸਹੂਲਤਾਂ ਮੁਹੱਈਆ ਕਰਨ ਵਿੱਚ ਮਦਦ ਮਿਲੇਗੀ।’’ ਇਨ੍ਹਾਂ ਪ੍ਰਾਜੈਕਟਾਂ ਵਿੱਚ ਤਿੰਨ ਸਕੂਲਾਂ, ਇਕ ਮੱਠ ਅਤੇ ਇਕ ਸਕੂਲ ਵਿੱਚ ਈ-ਲਾਇਬ੍ਰੇਰੀ ਤੇ ਦੋ ਸਿਹਤ ਕੇਂਦਰਾਂ ਦੀਆਂ ਇਮਾਰਤਾਂ ਦਾ ਨਿਰਮਾਣ ਸ਼ਾਮਲ ਹੈ। ਇਸ ਦੇ ਨਾਲ ਹੀ, ਭਾਰਤ ਨੇ 2003 ਤੋਂ ਹੁਣ ਤੱਕ ਨੇਪਾਲ ਵਿੱਚ 573 ਤੋਂ ਜ਼ਿਆਦਾ ਐੱਚਆਈਸੀਡੀਪੀ ਪ੍ਰਾਜੈਕਟ ਸ਼ੁਰੂ ਕੀਤੇ ਹਨ, ਜਿਨ੍ਹਾਂ ਵਿੱਚੋਂ 495 ਪ੍ਰਾਜੈਕਟ ਪੂਰੇ ਹੋ ਚੁੱਕੇ ਹਨ। -ਪੀਟੀਆਈ

Advertisement

ਸਪਾਈਸਜੈੱਟ ਤੇ ਏਅਰ ਇੰਡੀਆ ਐਕਸਪ੍ਰੈੱਸ ਨੂੰ ਨੇਪਾਲ ਤੋਂ ਉਡਾਣਾਂ ਦੀ ਪ੍ਰਵਾਨਗੀ ਮਿਲੀ
ਕਾਠਮੰਡੂ: ਦੋ ਭਾਰਤੀ ਏਅਰਲਾਈਨਜ਼ ਸਪਾਈਸਜੈੱਟ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੂੰ ਨੇਪਾਲ ਹਵਾਈ ਅੱਡੇ ਤੋਂ ਉਡਾਣਾਂ ਦੀ ਪ੍ਰਵਾਨਗੀ ਮਿਲ ਗਈ ਹੈ। ਸਪਾਈਸਜੈੱਟ ਦੇ ਜਹਾਜ਼ ਕੋਵਿਡ ਮਹਾਮਾਰੀ ਤੋਂ ਪਹਿਲਾਂ ਨੇਪਾਲ ਤੋਂ ਉਡਾਣਾਂ ਭਰ ਰਹੇ ਸਨ। ਸਪਾਈਸਜੈੱਟ ਦੇ ਜਹਾਜ਼ ਰੋਜ਼ਾਨਾ ਉਡਾਣ ਭਰਨਗੇ ਜਦਕਿ ਏਅਰ ਇੰਡੀਆ ਐਕਸਪ੍ਰੈੱਸ ਨੂੰ ਰੋਜ਼ਾਨਾ ਦੋ ਉਡਾਣਾਂ ਦੀ ਪ੍ਰਵਾਨਗੀ ਮਿਲੀ ਹੈ। ਮੌਜੂਦਾ ਸਮੇਂ ’ਚ ਏਅਰ ਇੰਡੀਆ ਅਤੇ ਇੰਡੀਗੋ ਦੀਆਂ ਉਡਾਣਾਂ ਭਾਰਤ ਅਤੇ ਨੇਪਾਲ ਵਿਚਕਾਰ ਚੱਲ ਰਹੀਆਂ ਹਨ। -ਪੀਟੀਆਈ

Advertisement
Advertisement