Japan helicopter crash: ਜਪਾਨ ’ਚ ਹੈਲੀਕਾਪਟਰ ਸਮੁੰਦਰ ’ਚ ਡਿੱਗਾ, ਤਿੰਨ ਦੀ ਮੌਤ
07:45 PM Apr 06, 2025 IST
Advertisement
ਟੋਕੀਓ, 6 ਅਪਰੈਲ
Advertisement
ਜਪਾਨ ਦੇ ਦੱਖਣ-ਪੱਛਮੀ ਹਿੱਸੇ ’ਚ ਅੱਜ ਇੱਕ ਮਰੀਜ਼ ਨੂੰ ਲਿਜਾ ਰਿਹਾ ਮੈਡੀਕਲ ਟਰਾਂਸਪੋਰਟ ਹੈਲੀਕਾਪਟਰ ਹਾਦਸੇ ਮਗਰੋਂ ਸਮੁੰਦਰ ’ਚ ਡਿੱਗ ਗਿਆ ਜਿਸ ਕਾਰਨ ਉਸ ’ਚ ਸਵਾਰ ਛੇ ਜਣਿਆਂ ’ਚੋਂ ਤਿੰਨ ਦੀ ਮੌਤ ਹੋ ਗਈ। ਜਪਾਨ ਦੇ ਤੱਟ ਰੱਖਿਅਕਾਂ ਨੇ ਇਹ ਜਾਣਕਾਰੀ ਦਿੱਤੀ। ਇਹ ਹੈਲੀਕਾਪਟਰ ਨਾਗਾਸਾਕੀ ਦੇ ਇੱਕ ਹਵਾਈ ਅੱਡੇ ਤੋਂ ਫੁਕੁਓਕਾ ਸਥਿਤ ਹਸਪਤਾਲ ਜਾ ਰਿਹਾ ਸੀ।
Advertisement
Advertisement
ਤੱਟ ਰੱਖਿਅਕਾਂ ਨੇ ਦੱਸਿਆ ਕਿ ਇਸ ਹੈਲੀਕਾਪਟਰ ’ਚ ਮਰੀਜ਼ ਤੋਂ ਇਲਾਵਾ ਇੱਕ ਡਾਕਟਰ, ਨਰਸ, ਪਾਇਲਟ, ਹੈਲੀਕਾਪਟਰ ਮਕੈਨਿਕ ਤੇ ਮਰੀਜ਼ ਦੀ ਸੰਭਾਲ ਕਰਨ ਵਾਲਾ ਇੱਕ ਵਿਅਕਤੀ ਸਵਾਰ ਸੀ। ਜਪਾਨ ਤੱਟ ਰੱਖਿਅਕ ਬਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਸਟ ਗਾਰਡ ਨੇ ਪਾਇਲਟ ਹਿਰੋਸ਼ੀ ਹਮਾਦਾ, 66, ਹੈਲੀਕਾਪਟਰ ਮਕੈਨਿਕ ਕਾਤਸੁਤੋ ਯੋਸ਼ੀਤਾਕੇ ਅਤੇ ਨਰਸ ਸਾਕੁਰਾ ਕੁਨੀਤਾਕੇ (28) ਨੂੰ ਬਚਾਇਆ ਹੈ। ਹਾਦਸੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਤੱਟ ਰੱਖਿਅਕ ਬਲ ਵੱਲੋਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। । -ਏਪੀ
Advertisement