ਬੈਡਮਿੰਟਨ ਚੈਂਪੀਅਨਸ਼ਿਪ: ਫਾਈਨਲ ’ਚ ਮਾਨਵ ਤੇ ਧਰੁਵ ਅੱਵਲ
ਲਹਿਰਾਗਾਗਾ, 7 ਅਪਰੈਲ
ਇੱਥੇ ਲਹਿਰਾ ਬੈਡਮਿੰਟਨ ਕਲੱਬ ਲਹਿਰਾਗਾਗਾ ਵੱਲੋਂ ਕਰਵਾਈ ਗਈ ਛੇਵੀਂ ਚੈਂਪੀਅਨਸ ਟਰਾਫੀ ਵਿੱਚ ਅੰਡਰ-18, ਓਪਨ, 90 ਤੋਂ ਵੱਧ ਅਤੇ ਸੀਨੀਅਰ ਸਿਟੀਜ਼ਨਾਂ ਲਈ 60 ਸਾਲ ਤੋਂ ਵੱਧ ਦੇ ਮੁਕਾਬਲਿਆਂ ਵਿੱਚ ਸੁਨਾਮ, ਸੰਗਰੂਰ, ਧੂਰੀ, ਮਾਲੇਰਕੋਟਲਾ, ਲੁਧਿਆਣਾ, ਬੁਢਲਾਡਾ, ਪਾਤੜਾਂ ਅਤੇ ਵਿਸ਼ੇਸ਼ ਤੌਰ ’ਤੇ ਜੰਮੂ ਦੇ ਖਿਡਾਰੀਆਂ ਹਿੱਸਾ ਲਿਆ। ਅੰਡਰ-18 ਦੇ ਮੁਕਾਬਲੇ ਵਿੱਚ ਸੁਖਮਨ ਅਤੇ ਕਰਨ ਬੁਢਲਾਡਾ ਨੇ ਪਹਿਲਾ ਸਥਾਨ, ਚੇਤਨ ਅਤੇ ਅਨਿਰੁਧ ਸੁਨਾਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਓਪਨ ਮੁਕਾਬਲੇ ਵਿੱਚ ਮਾਨਵ ਅਤੇ ਧਰੁਵ ਸੰਗਰੂਰ ਨੇ ਪਹਿਲਾ ਸਥਾਨ, ਪ੍ਰਦੀਪ ਅਤੇ ਦੀਪਕ ਲੁਧਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 90 ਸਾਲ ਤੋਂ ਵੱਧ ਦੇ ਸਾਂਝੇ ਮੁਕਾਬਲੇ ਵਿੱਚ ਹਰਦੀਪ ਅਤੇ ਉਸ ਦੇ ਸਾਥੀ ਸੰਗਰੂਰ ਨੇ ਪਹਿਲਾ ਸਥਾਨ, ਡਾ. ਰੂਬੀ ਅਤੇ ਜੰਮੂ ਤੋਂ ਉਸ ਦੇ ਸਾਥੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
60 ਸਾਲ ਤੋਂ ਵੱਧ ਦੇ ਮੁਕਾਬਲੇ ਵਿੱਚ ਜਤਿੰਦਰ ਅਤੇ ਤ੍ਰਿਲੋਕ ਰਾਜ ਸਤੀਜਾ ਧੂਰੀ ਨੇ ਪਹਿਲਾ, ਸੰਜੀਵ ਅਤੇ ਭੂਸ਼ਣ ਸੁਨਾਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਕੈਬਿਨਟ ਮੰਤਰੀ ਪੰਜਾਬ ਬਰਿੰਦਰ ਕੁਮਾਰ ਗੋਇਲ ਅਤੇ ਗੈਸਟ ਆਫ ਓਨਰ ਵਜੋਂ ਐੱਸਡੀਐੱਮ ਲਹਿਰਾਗਾਗਾ ਸੂਬਾ ਸਿੰਘ, ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ ਕਾਂਤਾ ਗੋਇਲ, ਚੇਅਰਮੈਨ ਮਾਰਕੀਟ ਕਮੇਟੀ ਲਹਿਰਾਗਾਗਾ ਸੀਸਪਾਲ ਅਨੰਦ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਲਹਿਰਾਗਾਗਾ ਜੀਵਨ ਕੁਮਾਰ, ਸੁਖਵਿੰਦਰ ਸਿੰਘ ਲਾਲੀ, ਵਿਸ਼ਾਲ, ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਲਾਲ ਸਿੰਘ, ਦੁਰਲਭ ਸਿੰਘ ਸਿੱਧੂ, ਸੰਜੀਵ ਕੁਮਾਰ ਰੋਡਾ, ਸੁਨੀਲ ਗਰਗ, ਰਜਿੰਦਰ ਕੁਮਾਰ ਬਿੱਟੂ , ਸੰਜੀਵ ਗਰਗ, ਵਿਪਨ ਗਰਗ, ਗੋਲਡੀ ਗਰੇਵਾਲ, ਟੋਨੀ ਅਤੇ ਜੀਵ ਜੰਤੂ ਵੈਲਫੇਅਰ ਸੁਸਾਇਟੀ ਲਹਿਰਾਗਾਗਾ ਨੇ ਸ਼ਮੂਲੀਅਤ ਕੀਤੀ।