ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਲਈ 11 ਲੱਖ ਦਾ ਚੈੱਕ

05:50 AM Apr 22, 2025 IST
featuredImage

ਮੰਡੀ ਗੋਬਿੰਦਗੜ੍ਹ: ਹਰਿਆਣਾ ਦੇ ਲੋਹਗੜ੍ਹ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਲਈ ਦੇਸ਼ ਭਗਤ ਯੂਨੀਵਰਸਿਟੀ ਨੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਫਾਊਂਡੇਸ਼ਨ ਟਰੱਸਟ ਦੀ ਅਗਵਾਈ ਵਾਲੀ ਇਸ ਇਤਿਹਾਸਕ ਪਹਿਲਕਦਮੀ ਦਾ ਸਮਰਥਨ ਕਰਦੇ ਹੋਏ 11 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ। ਇਸ ਨੇਕ ਕਾਰਜ ਲਈ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੈਜ਼ੀਡੈਂਟ ਡਾ. (ਇੰਜ) ਸੰਦੀਪ ਸਿੰਘ, ਕੌਮਾਂਤਰੀ ਮਾਮਲਿਆਂ ਦੇ ਡਾਇਰੈਕਟਰ ਅਰੁਣ ਮਲਿਕ ਅਤੇ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਬਲਦੀਪ ਸਿੰਘ ਨੇ ਇਹ 11 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਹ ਚੈੱਕ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਹਰਿਆਣਾ ਸਰਕਾਰ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਡਾ. ਪ੍ਰਭਲੀਨ ਸਿੰਘ ਦੀ ਮੌਜੂਦਗੀ ਵਿੱਚ ਦਿੱਤਾ ਗਿਆ। -ਨਿੱਜੀ ਪੱਤਰ ਪ੍ਰੇਰਕ

Advertisement

ਡਾਬਰ ਵੱਲੋਂ ‘ਐਨਰਜਾਈਜ਼ ਇੰਡੀਆ’ ਮੁਹਿੰਮ ਲਾਂਚ

ਪੰਚਕੂਲਾ: ਡਾਬਰ ਦੇ ਇਨਸਟੈਂਟ ਐਨਰਜੀ ਡਰਿੰਕ ਡਾਬਰ ਗਲੂਕੋਜ਼ ਨੇ ‘ਐਨਰਜਾਈਜ਼ ਇੰਡੀਆ’ ਮੁਹਿੰਮ ਲਾਂਚ ਕੀਤੀ ਹੈ। ਇਸ ਮੁਹਿੰਮ ਤਹਿਤ ਡਾਬਰ ਗਲੂਕੋਜ਼ ਵੱਲੋਂ ਇੱਥੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੈਕਟਰ 15, ਵਿੱਚ ਐਨਰਜੀ ਅਤੇ ਸਟੈਮੀਨਾ ਮੈਨੇਜਮੈਂਟ ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਵਿੱਚ ਚਾਈਲਡ ਕਾਉਂਸਲਰ ਰੇਣੂ ਮਾਥੁਰ, ਪ੍ਰਿੰਸੀਪਲ ਮੀਨਾ ਗਹਿਲਾਵਤ ਅਤੇ ਖੇਡ ਇੰਚਾਰਜ ਕੋਮਲ ਕੌਸ਼ਿਕ ਸ਼ਾਮਲ ਹੋਏ। ਡਾਬਰ ਨੇ ਇਸ ਅਕੈਡਮੀ ਦੇ ਚੋਟੀ ਦੇ ਐਥਲੀਟਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾਬਰ ਇੰਡੀਆ ਲਿਮਟਿਡ ਦੇ ਅਮਿਤ ਗਰਗ ਮਾਰਕੀਟਿੰਗ ਹੈੱਡ - ਹੈਲਥ ਸਪਲੀਮੈਂਟਸ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ

ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

ਚਮਕੌਰ ਸਾਹਿਬ: ਸਥਾਨਕ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਦਾ ਅੱਠਵੀਂ ਜਮਾਤ ਦਾ ਬੋਰਡ ਪ੍ਰੀਖਿਆ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਸਕੂਲ ਅਧਿਆਪਕਾ ਹਰਨੀਰ ਕੌਰ ਮਾਂਗਟ ਨੇ ਦੱਸਿਆ ਕਿ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦੀ ਅਗਵਾਈ ਹੇਠ ਸਵੇਰ ਦੀ ਸਭਾ ਦੌਰਾਨ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੀਡੀਆ ਕੁਆਰਡੀਨੇਟਰ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਫ਼ੀਸਦ ਰਿਹਾ ਹੈ। ਪਰਮਿੰਦਰ ਕੌਰ ਨੇ 87 ਫੀਸਦੀ, ਜਸਰੀਤ ਕੌਰ ਨੇ 86 ਫ਼ੀਸਦੀ ਤੇ ਸਿਮਰਨ ਕੌਰ ਨੇ 84 ਫੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਲੈਕਚਰਾਰ ਰਕੇਸ਼ ਸ਼ਰਮਾ, ਹਰਜੀਤ ਕੌਰ, ਸੁਖਵਿੰਦਰ ਕੌਰ ਤੇ ਜੈਸਮੀਨ ਕੌਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

ਐੱਫਐੱਸਐੱਸਏਆਈ ਲਾਇਸੈਂਸ ਬਣਾਉਣ ਸਬੰਧੀ ਕੈਂਪ

ਖਰੜ: ਰਿਟੇਲ ਕਰਿਆਨਾ ਮਰਚੈਂਟਜ਼ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਮੰਗਲ ਦੀ ਅਗਵਾਈ ਵਿੱਚ ਇੱਕ ਮੁਫਤ ਐੱਫਐੱਸਐੱਸਏਆਈ ਲਾਇਸੈਂਸ ਬਣਾਉਣ ਦਾ ਕੈਂਪ ਲਗਾਇਆ। ਇਸ ਮੌਕੇ ਬਹੁਤ ਸਾਰੇ ਦੁਕਾਨਦਾਰਾਂ ਨੂੰ ਐੱਫਐੱਸਐੱਸਏਆਈ ਅਧੀਨ ਰਜਿਸਟਰ ਕੀਤਾ ਗਿਆ। ਇਸ ਮੌਕੇ ਸਕੱਤਰ ਅਮਨਦੀਪ ਗਰਗ ਨੇ ਕਿਹਾ ਕਿ ਸਿਹਤ ਵਿਭਾਗ ਖੇਤਰ ਦੀਆਂ ਸਾਰੀਆਂ ਦੁਕਾਨਾਂ ਨੂੰ ਫੂਡ ਸੇਫਟੀ ਐਕਟ ਅਧੀਨ ਰਜਿਸਟਰ ਕਰਨ ਲਈ ਵਚਨਬੱਧ ਹੈ। ਖਰੜ ਦੇ ਲੇਖਾਕਾਰ ਵਿਸ਼ਨ ਗੁਪਤਾ, ਅਸ਼ੀਸ ਮੰਗਲ ਨੇ ਆਪਣੀ ਟੀਮ ਨਾਲ ਦੁਕਾਨਦਾਰਾਂ ਨੂੰ ਐੱਫਐੱਸਐੱਸਏਆਈ ਅਧੀਨ ਰਜਿਸਟਰ ਕੀਤਾ। -ਪੱਤਰ ਪ੍ਰੇਰਕ

ਡੇਰਾਬੱਸੀ ਵਿੱਚ ਪੁਸਤਕ ਪ੍ਰਦਰਸ਼ਨੀ

ਡੇਰਾਬੱਸੀ: ਡਾ. ਬੀਆਰ ਅੰਬੇਡਕਰ ਐਜੂਕੇਸ਼ਨਲ ਸੁਸਾਇਟੀ ਡੇਰਾਬੱਸੀ ਵੱਲੋਂ ਅੰਬੇਡਕਰ ਭਵਨ ਵਿੱਚ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਸੁਸਾਇਟੀ ਮੈਂਬਰ ਗੁਰਜਿੰਦਰ ਸਿੰਘ ਬੜਾਣਾ ਦੇ ਉਪਰਾਲੇ ਸਦਕਾ ਜਸਵੀਰ ਬੇਗਮਪੁਰੀ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਨੂੰ ਭਰਪੂਰ ਹੁੰਗਾਰਾ ਮਿਲਿਆ। ਸੁਸਾਇਟੀ ਦੇ ਪ੍ਰਧਾਨ ਭਾਗ ਸਿੰਘ ਘੋੜੇਵਾਲ ਨੇ ਦੱਸਿਆ ਕਿ ਇਸ ਦੌਰਾਨ ਜਸਵੀਰ ਬੇਗਮਪੁਰੀ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਸੰਵਿਧਾਨ ਦੀ ਕਾਪੀ ਭੇਟ ਕੀਤੀ। ਉਨ੍ਹਾਂ ਸੁਸਾਇਟੀ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। -ਖੇਤਰੀ ਪ੍ਰਤੀਨਿਧ

ਸਾਬਕਾ ਕੌਂਸਲਰ ਸੁਰਿੰਦਰ ਰੋਡਾ ਦੀ ਮਾਤਾ ਦਾ ਦੇਹਾਂਤ

ਐੱਸਏਐੱਸ ਨਗਰ (ਮੁਹਾਲੀ): ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਨੂੰ ਉਸ ਸਮੇਂ ਡੂੰਘਾ ਸਦਕਾ ਲੱਗਿਆ ਜਦੋਂ ਅੱਜ ਤੜਕੇ ਉਨ੍ਹਾਂ ਦੇ ਮਾਤਾ ਬੀਬੀ ਬਲਦੇਵ ਕੌਰ ਸੋਹਾਣਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਹੈ। ਚਿਤਾ ਨੂੰ ਅਗਨੀ ਸੁਰਿੰਦਰ ਸਿੰਘ ਰੋਡਾ ਨੇ ਦਿਖਾਈ। ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ, ਸਮਾਜ ਸੇਵੀ ਬਲਦੇਵ ਸਿੰਘ ਕੰਗ, ਨੰਬਰਦਾਰ ਹਰਸੰਗਤ ਸਿੰਘ ਤੇ ਹਰਵਿੰਦਰ ਸਿੰਘ, ਸਤਨਾਮ ਸਿੰਘ ਲਾਂਡਰਾਂ, ‘ਆਪ’ ਆਗੂ ਸਰਬਜੀਤ ਸਿੰਘ ਸਮਾਣਾ, ਕੌਂਸਲਰ ਪਰਮਜੀਤ ਸਿੰਘ ਹੈਪੀ ਅਤੇ ਸਤਵੀਰ ਸਿੰਘ ਧਨੋਆ, ਕਮਲਜੀਤ ਕੌਰ, ਅਰੁਣ ਸ਼ਰਮਾ, ਕਮਲਜੀਤ ਸਿੰਘ ਰੂਬੀ, ਪਰਮਜੀਤ ਸਿੰਘ ਕਾਹਲੋਂ, ਫੂਲਰਾਜ ਸਿੰਘ, ਹਰਪਾਲ ਸਿੰਘ ਚੰਨਾ, ਆਰਪੀ ਸ਼ਰਮਾ, ਜਸਵੀਰ ਕੌਰ ਅੱਤਲੀ, ਮਨਮੋਹਨ ਸਿੰਘ ਲੰਗ (ਸਾਰੇ ਸਾਬਕਾ ਕੌਂਸਲਰ) ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement