ਬਾਬਾ ਉਦੇ ਸਿੰਘ ਨੂੰ ਸ਼ਰਧਾਂਜਲੀਆਂ ਭੇਟ
ਗੁਰਪ੍ਰੀਤ ਸਿੰਘ ਦੌਧਰ
ਅਜੀਤਵਾਲ, 6 ਅਪਰੈਲ
ਪਰਮ ਸੰਤ ਬਾਬਾ ਰਾਮ ਸਿੰਘ ਜੀ ਗਿਆਰਵੀਂ ਵਾਲੇ ਦੇ ਭਰਾ ਉਦੇ ਸਿੰਘ ਪਿਛਲੇ ਦਿਨ ਅਕਾਲ ਚਲਾਣਾ ਕਰ ਗਏ ਸਨ ਜਿਨ੍ਹਾਂ ਦੀ ਯਾਦ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਦੇ ਭੋਗ ਗੁਰੂ ਘਰ ਗਿਆਰਵੀਂ ਵਾਲਾ ਪਿੰਡ ਦੌਧਰ ਸ਼ਰਕੀ ਵਿੱਚ ਪਾਏ ਗਏ। ਇਸ ਮਗਰੋਂ ਰਾਗੀ ਜਥੇ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਿਨ੍ਹਾਂ ਵਿੱਚ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਐੱਮਪੀ ਗੁਰਜੀਤ ਸਿੰਘ ਔਜਲਾ, ਸ੍ਰੀ ਨਿਵਾਸਨ ਸੰਗਠਨ ਮਹਾਂ ਮੰਤਰੀ ਭਾਜਪਾ ਪੰਜਾਬ, ਵਿਧਾਇਕ ਲਾਡੀ ਢੋਸ, ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਬਲਜਿੰਦਰ ਸਿੰਘ, ਮੱਖਣ ਬਰਾੜ, ਸੁਖਦੀਪ ਸਿੰਘ ਸਰਪੰਚ ਦੌਧਰ ਸ਼ਰਕੀ, ਰੋਜ਼ੀ ਬਰਕੰਦੀ ਮੁਕਤਸਰ ਤੇ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਇਲਾਵਾ ਕਵਚਕਰਨ ਸਿੰਘ ਸਿੱਧੂ, ਬਾਬਾ ਦੀਪਕ ਸਿੰਘ ਵੱਡਾ ਡੇਰਾ ਦੌਧਰ, ਸੰਤ ਧਰਮਦਾਸ ਸੈਦੋਕੇ, ਸੰਤ ਉਦੇਕਰਨ ਸਿੰਘ ਸੈਦੋਕੇ, ਸੰਤ ਲਾਲ ਸਿੰਘ, ਸੁਖਦੇਵ ਸਿੰਘ ਬਠਿੰਡਾ, ਯਾਦੀ ਜੈਤੋ, ਬਰਿੰਦਰ ਕੁਮਾਰ ਏਡੀਜੀਪੀ ਵਿਜੀਲੈਂਸ ਪੰਜਾਬ, ਵੀਰੂ ਸ਼ੇਖਰ ਚੰਡੀਗੜ੍ਹ ਆਈਬੀ ਪੰਜਾਬ ਤੋਂ ਇਲਾਵਾ ਸਚਿਨ ਪਾਇਲਟ ਕਾਂਗਰਸ ਪ੍ਰਭਾਰੀ ਛੱਤੀਸਗੜ੍ਹ ਤੇ ਮਾਲਵੀਕਾ ਸੂਦ ਨੇ ਸ਼ੋਕ ਸੰਦੇਸ਼ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਗੱਦੀਨਸ਼ੀਨ ਸੰਤ ਅਰਜਨ ਸਿੰਘ ਅਤੇ ਭਾਈ ਸਬਸਾਚਨ ਸਿੰਘ ਸਿੱਧੂ ਨੇ ਸੰਗਤਾਂ ਦਾ ਧੰਨਵਾਦ ਕੀਤਾ।