ਬਜ਼ੁਰਗ ਔਰਤ ਦਾ ਪਰਸ ਝਪਟਿਆ
05:37 AM Apr 13, 2025 IST
ਪੱਤਰ ਪ੍ਰੇਰਕ
ਸਮਾਣਾ, 12 ਅਪਰੈਲ
ਇੱਥੇ ਅੱਜ ਦੁਪਹਿਰ ਸਮੇਂ ਭੀੜ-ਭੜਕੇ ਵਾਲੇ ਸਰਾਫਾ ਬਾਜ਼ਾਰ ਵਿਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਸੜਕ ’ਤੇ ਜਾ ਰਹੀ ਇਕ ਬਜ਼ੂਰਗ ਔਰਤ ਦੇ ਹੱਥ ’ਚ ਫੜਿਆ ਪਰਸ ਝਪਟ ਕੇ ਫਰਾਰ ਹੋ ਗਏ। ਪੀੜਤ ਗੁਰਮੀਤ ਕੌਰ ਵਾਸੀ ਬਸਤੀ ਗੋਬਿੰਦ ਨਗਰ ਸਮਾਣਾ ਨੇ ਦੱਸਿਆ ਕਿ ਉਹ ਕਪੜੇ ਦੇੇ ਸ਼ੋਅਰੂਮ ’ਚੋਂ ਬਾਹਰ ਨਿਕਲ ਕੇ ਬਾਜ਼ਾਰ ਵਿਚ ਜਾ ਰਹੇ ਸੀ ਤਾਂ ਪਿਛੋਂ ਆਏ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਦਾ ਪਰਸ ਝਪਟ ਲਿਆ ਤੇ ਫਰਾਰ ਹੋ ਗਏ। ਇਸ ਦੀ ਸੂਚਨਾ ਉਨ੍ਹਾਂ ਸਿਟੀ ਪੁਲੀਸ ਨੂੰ ਦਿੱਤੀ ਹੈ। ਪਰਸ ਵਿੱਚ ਨਕਦੀ ਤੇ ਹੋਰ ਸਾਮਾਨ ਸੀ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ ਤੇ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement