ਪੰਜ ਸਾਲਾਂ ’ਚ ਰਾਮ ਮੰਦਰ ਟਰੱਸਟ ਵੱਲੋਂ ਟੈਕਸ ਵਜੋਂ 400 ਕਰੋੜ ਦਾ ਭੁਗਤਾਨ
04:56 AM Mar 17, 2025 IST
ਅਯੁੱਧਿਆ (ਯੂਪੀ), 16 ਮਾਰਚ
Advertisement
ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਪਿਛਲੇ ਪੰਜ ਵਰ੍ਹਿਆਂ ਵਿੱਚ ਸਰਕਾਰ ਨੂੰ ਟੈਕਸਾਂ ਦੇ ਰੂਪ ’ਚ 400 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਇਸ ਰਾਸ਼ੀ ਦਾ ਭੁਗਤਾਨ 5 ਫਰਵਰੀ 2020 ਤੋਂ 5 ਫਰਵਰੀ 2025 ਦਰਮਿਆਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ’ਚੋਂ 270 ਕਰੋੜ ਰੁਪਏ ਦਾ ਭੁਗਤਾਨ ਜੀਐੱਸਟੀ ਜਦਕਿ ਬਾਕੀ 130 ਕਰੋੜ ਰੁਪਏ ਦਾ ਭੁਗਤਾਨ ਵੱਖ-ਵੱਖ ਟੈਕਸ ਕੈਟਾਗਰੀਆਂ ਅਧੀਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਯੁੱਧਿਆ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਗਿਣਤੀ ’ਚ ਦਸ ਗੁਣਾ ਵਾਧਾ ਹੋਇਆ ਹੈ, ਜਿਸ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧੇ ਹਨ। ਉਨ੍ਹਾਂ ਦੱਸਿਆ ਕਿ ਮਹਾਂਕੁੰਭ ਦੌਰਾਨ 1.26 ਕਰੋੜ ਸ਼ਰਧਾਲੂਆਂ ਨੇ ਰਾਮ ਮੰਦਰ ਮੱਥਾ ਟੇਕਿਆ ਹੈ।-ਪੀਟੀਆਈ
Advertisement
Advertisement