ਪੰਜਾਬ ਦੇ ਲੋਕਾਂ ਨੇ ਭਾਈਚਾਰਕ ਸਾਂਝ ਦੀ ਅਦੁੱਤੀ ਮਿਸਾਲ ਪੇਸ਼ ਕੀਤੀ: ਬੈਂਸ
ਬੀਐੱਸ ਚਾਨਾ
ਕੀਰਤਪੁਰ ਸਾਹਿਬ, 31 ਮਾਰਚ
ਪੰਜਾਬ ਦੇ ਅਮਨ ਪਸੰਦ ਲੋਕਾਂ ਨੇ ਸੰਸਾਰ ਨੂੰ ਹਮੇਸ਼ਾ ਭਾਈਚਾਰਕ ਸਾਂਝ ਦੀ ਅਦੁੱਤੀ ਮਿਸਾਲ ਪੇਸ਼ ਕੀਤੀ ਹੈ। ਸੂਬੇ ਦੇ ਲੋਕ ਹਰ ਸ਼ਹਿਰ, ਪਿੰਡ, ਗਲੀ, ਮੁਹੱਲੇ ਵਿੱਚ ਵੱਖ-ਵੱਖ ਧਰਮਾਂ ਦੇ ਤਿਉਹਾਰ ਰਲ ਮਿਲ ਕੇ ਮਨਾਉਂਦੇ ਹਨ ਤੇ ਖੁਸ਼ੀਆ ਸਾਝੀਆਂ ਕਰਦੇ ਹਨ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੂਰਾਨੀ ਮਸਜਿਦ ਕੀਰਤਪੁਰ ਸਾਹਿਬ ਵਿਖੇ ਈਦ-ਉਲ ਫਿਤਰ ਮੌਕੇ ਇਕੱਠੇ ਹੋਏ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਈਦ ਮੁਸਲਿਮ ਭਾਈਚਾਰੇ ਦਾ ਬਹੁਤ ਵੱਡਾ ਤਿਉਹਾਰ ਹੈ, ਪ੍ਰੰਤੂ ਅੱਲਾਂ ਦੀ ਬੰਦਗੀ ਵਿੱਚ ਸਾਡੇ ਹੋਰ ਧਰਮਾਂ ਦੇ ਲੋਕ ਸ਼ਾਮਿਲ ਹੁੰਦੇ ਹਨ, ਇਹ ਸਾਡੇ ਪੰਜਾਬ ਸੂਬੇ ਦੇ ਲੋਕਾਂ ਦੀ ਫਿਰਾਕ ਦਿਲੀ ਦੀ ਖੂਬਸੂਰਤ ਮੂੰਹ ਬੋਲਦੀ ਤਸਵੀਰ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀ ਈਦ-ਉਲ ਫਿਤਰ ਦਾ ਤਿਉਹਾਰ ਮਨਾ ਰਹੇ ਹਾਂ, ਇਸਲਾਮਿਕ ਭਾਈਚਾਰੇ ਵਿੱਚ ਆਪਣਾ ਅਹਿਮ ਸਥਾਨ ਰੱਖਣ ਵਾਲੇ ਤਿਉਹਾਰ ਈਦ-ਉਲ ਫਿਤਰ ਮੌਕੇ ਕੀਰਤਪੁਰ ਸਾਹਿਬ ਦੇ ਮੁਸਲਿਮ ਭਾਈਚਾਰੇ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਨੂਰਾਨੀ ਮਸਜਿਦ ਵਿਖੇ ਈਦ ਮੌਕੇ ਸਮੂਲੀਅਤ ਕੀਤੀ ਗਈ। ਇਸ ਦੌਰਾਨ ਮੌਲਵੀ ਮੁਹੰਮਦ ਬਿਲਾਲ ਵੱਲੋਂ ਭਾਈਚਾਰੇ ਨੂੰ ਸੰਦੇਸ਼ ਜਾਰੀ ਕੀਤਾ ਗਿਆ। ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਿੱਥੇ ਈਦ ਉਲ ਫਿਤਰ ਦੀ ਮੁਬਾਰਕਬਾਦ ਦਿੱਤੀ ਗਈ, ਉੱਥੇ ਹੀ ਚੌਗਿਰਦੇ ਦੀ ਸਾਂਭ ਸੰਭਾਲ ਤੇ ਨਵੀਨੀਕਰਨ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸਿੰਘ ਜੀ ਵਿਖੇ ਨਤਮਸਤਕ ਹੋਏ ਤੇ ਈਦ ਉੱਲ ਫਿਤਰ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਬਰਕਤ ਅਲੀ ਘੱਟ ਗਿਣਤੀ ਸੈੱਲ ਜ਼ਿਲ੍ਹਾ ਜਨਰਲ ਸੈਕਟਰੀ, ਗ਼ਫੂਰ ਮੁਹੰਮਦ ਘੱਟ ਗਿਣਤੀ ਸੈੱਲ ਹਲਕਾ ਅਨੰਦਪੁਰ ਸਾਹਿਬ, ਹਾਕਮ ਸ਼ਾਹ,ਨਾਜਰ ਨਿੰਦੀ, ਐਡਵੋਕੇਟ ਅਹਿਮਦਦੀਨ, ਇਕਬਾਲ ਮੁਹੰਮਦ, ਤਾਜ ਮੁਹੰਮਦ ਪਠਾਣ, ਜਸਵੀਰ ਰਾਣਾ, ਸਰਬਜੀਤ ਸਿੰਘ ਭਟੋਲੀ, ਕਸ਼ਮੀਰਾ ਸਿੰਘ, ਕੁਲਵੰਤ ਸਿੰਘ ਬਲਾਕ ਪ੍ਰਧਾਨ, ਸਤੀਸ਼ ਬਾਵਾ, ਮਾਨ ਸਿੰਘ, ਕੁਲਵਿੰਦਰ ਕੌਸ਼ਲ, ਪ੍ਰਕਾਸ਼ ਕੌਰ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਅਰੋੜਾ ਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।