ਪੰਜਗਰਾਈਆਂ ਸਕੂਲ ’ਚ ਵਿਕਾਸ ਕਾਰਜਾਂ ਦਾ ਉਦਘਾਟਨ
ਪੱਤਰ ਪ੍ਰੇਰਕ
ਮਾਛੀਵਾੜਾ, 9 ਅਪਰੈਲ
ਨੇੜਲੇ ਪਿੰਡ ਪੰਜਗਰਾਈਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਦੱਸਿਆ ਕਿ ਸਰਕਾਰੀ ਸਕੂਲ ਪੰਜਗਰਾਈਆਂ ਦੀ ਨੁਹਾਰ ਬਦਲਣ ਲਈ 75 ਲੱਖ ਰੁਪਏ ਦੀ ਗ੍ਰਾਂਟ ਖਰਚ ਕੀਤੀ ਗਈ ਹੈ ਜਿਸ ਤਹਿਤ ਅਤਿ ਆਧੁਨਿਕ ਤਕਨੀਕਾਂ ਨਾਲ ਲੈੱਸ ਚਾਰ ਨਵੇਂ ਸਮਾਰਟ ਕਲਾਸ ਰੂਮਜ, ਸਾਇੰਸ ਲੈਬ, ਕੰਪਿਊਟਰ ਲੈਬ, ਐੱਨ.ਐੱੱਸ.ਕਿਊ.ਐੱਫ ਲੈਬ, ਖੇਡ ਦੇ ਮੈਦਾਨ ਦੀ ਲਗਪਗ 360 ਮੀਟਰ ਲੰਬੀ ਚਾਰਦੀਵਾਰੀ, ਲੜਕਿਆਂ ਲਈ ਪਖਾਨੇ, ਚਾਰ ਕਮਰਿਆਂ ਦੀਆਂ ਛੱਤਾਂ ਨੂੰ ਡਾਟਾਂ ਤੋਂ ਲੈਂਟਰ ’ਚ ਤਬਦੀਲ ਕਰਨਾ ਆਦਿ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ 3 ਹੋਰ ਅਧੁਨਿਕ ਕਲਾਸਰੂਮਾਂ ਦਾ ਕੰਮ ਜਾਰੀ ਹੈ ਜੋ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਅਤੇ ਵਿਦਿਆਰਥੀਆਂ ਦਾ ਸਿੱਖਿਆ ਪੱਧਰ ਉੱਚਾ ਚੁੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਵਲੋਂ ਐਨ.ਐੱਮ.ਐਮ.ਐਸ ਪ੍ਰੀਖਿਆ ਦੀ ਮੈਰਿਟ ’ਚ ਨਾਮ ਦਰਜ ਕਰਾਉਣ ਵਾਲੇ ਸੰਸਥਾਂ ਦੇ ਵਿਦਿਆਰਥੀਆਂ ਅਰਸ਼ਪ੍ਰੀਤ ਕੌਰ ਅਤੇ ਸ਼ਰਨਦੀਪ ਜੱਸਲ ਦਾ ਸਨਮਾਨ ਕਰਦਿਆਂ ਸੰਸਥਾਂ ਦੇ ਪ੍ਰਿੰਸੀਪਲ ਹਰਨੀਤ ਸਿੰਘ ਭਾਟੀਆ ਅਤੇ ਸਮੂਹ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਗਈ। ਅੰਤ ਵਿਚ ਸਕੂਲ ਪ੍ਰਿੰਸੀਪਲ ਹਰਨੀਤ ਸਿੰਘ ਭਾਟੀਆ ਵਲੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਵਿਸ਼ੇਸ਼ ਤੌਰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ ਅਤੇ ਪਤਵੰਤਿਆਂ ਦਾ ਧੰਨਵਾਦ ਪ੍ਰਗਟਾਇਆ।
ਇਸ ਮੌਕੇ ਚੇਅਰਮੈਨ ਅਮਨਦੀਪ ਸਿੰਘ, ਸਰਪੰਚ ਕੁਲਵਿੰਦਰ ਚੰਦ, ਸਾਬਕਾ ਸਰਪੰਚ ਸਿਮਰ ਚੰਦ, ਸੁਖਜੀਤ ਸਿੰਘ, ਨੰਬਰਦਾਰ ਦਰਸ਼ਨ ਸਿੰਘ, ਪ੍ਰਿੰਸੀਪਲ ਨਰਿੰਦਰ ਵਰਮਾ, ਹੈੱਡਮਾਸਟਰ ਨਵਦੀਪ ਕੁਮਾਰ ਸ਼ਰਮਾ, ਨਿਰੰਜਨ ਸੂਖਮ, ਮਾਸਟਰ ਅਵਤਾਰ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਰਾਮ, ਹਰਦੀਪ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ, ਵਿਸ਼ਵਦੀਪ, ਦੀਪ ਰਾਜਾ, ਕੁਲਭੂਸ਼ਨ, ਜਗਦੀਪ ਸਿੰਘ, ਜਤਿੰਦਰ ਪਾਲ ਸਿੰਘ, ਅੰਮ੍ਰਿਤ ਪਾਲ, ਜਸਬੀਰ ਸਿੰਘ, ਭੁਪਿੰਦਰ ਰਾਣਾ, ਸੁਨੀਤਾ ਰਾਣੀ, ਰਾਧਾ, ਰਜਨਦੀਪ ਕੌਰ, ਮਨਦੀਪ ਕੌਰ, ਰੌਸ਼ਨਦੀਪ ਕੌਰ, ਮਿਸ ਸੁਖਦੇਵੀ ਅਤੇ ਹਰਮਨਪ੍ਰੀਤ ਕੌਰ ਚਾਹਲ ਸਮੂਹ ਅਧਿਆਪਕ ਅਤੇ ਸਟਾਫ ਮੈਂਬਰ ਹਾਜਰ ਸਨ।